HomeCanadaਟੋਰਾਂਟੋ ਵਿੱਚ ਫ਼ਿਲੀਸਤੀਨੀ ਸਮਝੇ ਗਏ ਲੋਕਾਂ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ...

ਟੋਰਾਂਟੋ ਵਿੱਚ ਫ਼ਿਲੀਸਤੀਨੀ ਸਮਝੇ ਗਏ ਲੋਕਾਂ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਵਿਅਕਤੀ ਗ੍ਰਿਫ਼ਤਾਰ

ਟੋਰਾਂਟੋ, 7 ਜੂਨ – ਟੋਰਾਂਟੋ ਪੁਲਿਸ ਨੇ ਇੱਕ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕਈ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਇੱਕ ਕਾਰੋਬਾਰੀ ਸਥਾਨ ’ਤੇ ਜਾ ਕੇ ਉਹਨਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਜਿਨ੍ਹਾਂ ਨੂੰ ਉਹ ਫ਼ਿਲੀਸਤੀਨੀ ਸਮਝਦਾ ਸੀ। ਇਸ ਮਾਮਲੇ ਦੀ ਜਾਂਚ ਇੱਕ ਸੰਭਾਵਿਤ ਨਫ਼ਰਤ-ਪ੍ਰੇਰਿਤ (hate-motivated) ਅਪਰਾਧ ਵਜੋਂ ਕੀਤੀ ਜਾ ਰਹੀ ਹੈ। ਟੋਰਾਂਟੋ ਪੁਲਿਸ ਦੇ ਅਨੁਸਾਰ, 5 ਜੂਨ ਨੂੰ ਲਾਰੈਂਸ ਐਵੇਨਿਊ ਈਸਟ ਅਤੇ ਫਾਰਮੇਸੀ ਐਵੇਨਿਊ ਖੇਤਰ ਵਿੱਚ ਇੱਕ “ਅਣਪਛਾਤੀ ਪਰੇਸ਼ਾਨੀ” ਸਬੰਧੀ ਕਾਲ ਮਿਲੀ ਸੀ। ਜਾਂਚ ਦੌਰਾਨ ਪੁਲਿਸ ਨੇ ਦੋਸ਼ ਲਗਾਇਆ ਕਿ ਸ਼ੱਕੀ ਵਿਅਕਤੀ ਇੱਕ ਕਾਰੋਬਾਰ ਵਿੱਚ ਗਿਆ, ਉੱਥੇ ਮੌਜੂਦ ਲੋਕਾਂ ਨੂੰ ਮੌਤ ਦੀਆਂ ਧਮਕੀਆਂ ਦਿੱਤੀਆਂ ਅਤੇ ਘਟਨਾ ਸਮੇਂ ਉਸ ਕੋਲ ਇੱਕ ਹਥਿਆਰ ਵੀ ਸੀ।

ਪੁਲਿਸ ਨੇ ਦੋਸ਼ੀ ਦੀ ਪਛਾਣ 32 ਸਾਲਾ Shafik Al Jawhari ਵਜੋਂ ਕੀਤੀ ਹੈ। ਉਸ ਖ਼ਿਲਾਫ਼ ਦੋ ਮਾਮਲਿਆਂ ਵਿੱਚ ਮੌਤ ਦੀ ਧਮਕੀ ਦੇਣ, ਹਥਿਆਰ ਨਾਲ ਹਮਲਾ ਕਰਨ, ਖ਼ਤਰਨਾਕ ਹਥਿਆਰ ਰੱਖਣ ਅਤੇ ਪ੍ਰੋਬੇਸ਼ਨ ਆਰਡਰ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਕਿਹਾ ਕਿ ਭਾਵੇਂ ਨਫ਼ਰਤ-ਪ੍ਰੇਰਿਤ ਅਪਰਾਧ ਲਈ ਕੋਈ ਵੱਖਰਾ ਫੌਜਦਾਰੀ ਦੋਸ਼ ਨਹੀਂ ਲਗਾਇਆ ਗਿਆ, ਪਰ ਜੇਕਰ ਜਾਂਚ ਵਿੱਚ ਇਹ ਸਾਬਤ ਹੁੰਦਾ ਹੈ ਕਿ ਕਥਿਤ ਘਟਨਾ ਕਿਸੇ ਸਮੂਹ ਪ੍ਰਤੀ ਪੱਖਪਾਤ, ਪੂਰਵਾਗ੍ਰਹਿ ਜਾਂ ਨਫ਼ਰਤ ਤੋਂ ਪ੍ਰੇਰਿਤ ਸੀ ਤਾਂ ਅਦਾਲਤ ਸਜ਼ਾ ਸੁਣਾਉਂਦੇ ਸਮੇਂ ਇਸ ਨੂੰ ਗੰਭੀਰ ਤੱਤ ਵਜੋਂ ਵਿਚਾਰੇਗੀ।

ਦੋਸ਼ੀ ਨੂੰ ਟੋਰਾਂਟੋ ਰੀਜਨਲ ਬੇਲ ਸੈਂਟਰ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਨੇ ਮਾਮਲੇ ਸਬੰਧੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉੱਧਰ, ਜਾਂਚਕਰਤਾਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਦੋਸ਼ ਅਜੇ ਅਦਾਲਤ ਵਿੱਚ ਸਾਬਤ ਨਹੀਂ ਹੋਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments