Home North America Surrey ਵਾਸੀ ਨੂੰ ਅਮਰੀਕਾ ਵਿੱਚ Meth ਤਸਕਰੀ ਸਾਜ਼ਿਸ਼ ਮਾਮਲੇ ‘ਚ 6.5 ਸਾਲ...

Surrey ਵਾਸੀ ਨੂੰ ਅਮਰੀਕਾ ਵਿੱਚ Meth ਤਸਕਰੀ ਸਾਜ਼ਿਸ਼ ਮਾਮਲੇ ‘ਚ 6.5 ਸਾਲ ਕੈਦ ਦੀ ਸਜ਼ਾ

0
Opindeer Singh Sian, 38, of Surrey was sentenced in the United States for his role in a conspiracy to export 220.7 kilograms of methamphetamine. (FILE Photo: DEA/ dea.gov)

ਸਰੀ (Surrey) ਦੇ ਇੱਕ ਵਿਅਕਤੀ ਨੂੰ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਾਜ਼ਿਸ਼ ਨਾਲ ਜੁੜੇ ਮਾਮਲੇ ਵਿੱਚ ਅਮਰੀਕਾ ਦੀ ਅਦਾਲਤ ਵੱਲੋਂ 6 ਸਾਲ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ, 38 ਸਾਲਾ ਓਪਿੰਦਰ ਸਿੰਘ ਸਿਆਨ (Opinder Singh Sian) ਨੂੰ ਜੁਲਾਈ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਦੋਸ਼ ਸੀ ਕਿ ਉਸ ਨੇ ਲਗਭਗ 530 ਪੌਂਡ methamphetamine ਲਾਸ ਐਂਜਲਸ ਤੋਂ ਆਸਟ੍ਰੇਲੀਆ ਭੇਜਣ ਦੀ ਸਾਜ਼ਿਸ਼ ਵਿੱਚ ਭੂਮਿਕਾ ਨਿਭਾਈ।

ਦਸਤਾਵੇਜ਼ਾਂ ਵਿੱਚ ਦਰਸਾਇਆ ਗਿਆ ਹੈ ਕਿ ਸਿਆਨ ਨੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਪੋਰਟ ਆਫ ਲਾਂਗ ਬੀਚ ਰਾਹੀਂ ਨਸ਼ੇ ਦੀ ਵੱਡੀ ਖੇਪ ਆਸਟ੍ਰੇਲੀਆ ਦੇ ਸਿਡਨੀ ਭੇਜਣ ਦੀ ਯੋਜਨਾ ਵਿੱਚ ਭਾਗ ਲਿਆ। ਉਸ ਨੇ 2022 ਤੋਂ 2023 ਦੇ ਵਿਚਕਾਰ ਵੱਖ-ਵੱਖ ਸਮੇਂ ‘ਤੇ ਨਸ਼ੇ ਦੀਆਂ ਕਈ ਡਿਲਿਵਰੀਆਂ ਦਾ ਪ੍ਰਬੰਧ ਕੀਤਾ।

ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਕਾਰਵਾਈ ਇੱਕ ਅੰਡਰਕਵਰ DEA ਏਜੰਟ ਅਤੇ confidential informant ਦੀ ਨਿਗਰਾਨੀ ਹੇਠ ਚੱਲ ਰਹੀ ਸੀ, ਜਿਸ ਨੂੰ ਦੋਸ਼ੀ ਅਤੇ ਉਸਦੇ ਸਾਥੀਆਂ ਵੱਲੋਂ ਨਸ਼ੇ ਦੀ ਆਵਾਜਾਈ ਲਈ ਵਰਤਿਆ ਜਾ ਰਿਹਾ ਸੀ।

ਅਦਾਲਤੀ ਰਿਕਾਰਡ ਮੁਤਾਬਕ, ਸਿਆਨ ਨੇ ਕੁੱਲ 220.7 ਕਿਲੋਗ੍ਰਾਮ methamphetamine ਦੀ ਤਸਕਰੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਸਵੀਕਾਰ ਕੀਤੀ ਹੈ। ਉਸ ‘ਤੇ ਇਹ ਵੀ ਦੋਸ਼ ਲੱਗੇ ਹਨ ਕਿ ਉਸ ਦੇ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਨਾਲ ਸੰਬੰਧ ਸਨ।

ਅਮਰੀਕੀ ਜੱਜ ਨੇ 13 ਮਈ 2026 ਨੂੰ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਅੰਤਰਰਾਸ਼ਟਰੀ ਨਸ਼ਾ ਤਸਕਰੀ ਸਮਾਜ ਲਈ ਗੰਭੀਰ ਖ਼ਤਰਾ ਹੈ।

ਸਜ਼ਾ ਤੋਂ ਬਾਅਦ ਉਸ ਨੂੰ ਅਮਰੀਕਾ ਦੇ ਇੱਕ ਘੱਟ-ਸੁਰੱਖਿਆ ਵਾਲੇ ਫੈਡਰਲ ਜੇਲ੍ਹ ਵਿੱਚ ਰੱਖਣ ਦੀ ਸਿਫਾਰਸ਼ ਕੀਤੀ ਗਈ ਹੈ। ਨਾਲ ਹੀ ਉਸ ‘ਤੇ ਰਿਹਾਈ ਤੋਂ ਬਾਅਦ 2 ਸਾਲ ਦੀ ਪ੍ਰੋਬੇਸ਼ਨ ਸ਼ਰਤ ਵੀ ਲਗਾਈ ਗਈ ਹੈ, ਜਿਸ ਵਿੱਚ ਹਥਿਆਰ ਰੱਖਣ ‘ਤੇ ਪਾਬੰਦੀ, ਨਸ਼ਿਆਂ ਤੋਂ ਦੂਰ ਰਹਿਣ ਅਤੇ ਕੌਂਸਲਿੰਗ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਸ਼ਾਮਲ ਹੈ।


Exit mobile version