HomeCanadaਸਤਨਾਮ ਸਿੰਘ ਸੰਧੂ ਦਾ ਸਰੀ ਵਿੱਚ ਭਰਵਾਂ ਸਨਮਾਨ ਕੈਨੇਡਾ-ਭਾਰਤ ਮਿੱਤਰਤਾ ਨੂੰ ਹੋਰ...

ਸਤਨਾਮ ਸਿੰਘ ਸੰਧੂ ਦਾ ਸਰੀ ਵਿੱਚ ਭਰਵਾਂ ਸਨਮਾਨ ਕੈਨੇਡਾ-ਭਾਰਤ ਮਿੱਤਰਤਾ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਦਿੱਤਾ ਜ਼ੋਰ

ਵੈਨਕੂਵਰ, ਜੂਨ 26 (ਰਵੀ ਕਾਂਤ ਸ਼ਰਮਾ): ਕੈਨੇਡਾ-ਇੰਡੀਆ ਫਰੈਂਡਸ਼ਿਪ ਫਾਊਂਡੇਸ਼ਨ ਵੱਲੋਂ ਸਥਾਨਕ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਤੋਂ ਕੈਨੇਡਾ ਦੌਰੇ ‘ਤੇ ਆਏ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਸੰਧੂ ਦੇ ਸਨਮਾਨ ਵਿੱਚ ਸਰੀ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ 1985 ਦੇ ਏਅਰ ਇੰਡੀਆ ਦੇ ਕਨਿਸ਼ਕ ਹਵਾਈ ਜਹਾਜ਼ ਬੰਬ ਧਮਾਕੇ ਵਿੱਚ ਮਾਰੇ ਗਏ 329 ਬੇਗੁਨਾਹ ਯਾਤਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਮੌਕੇ ਹਾਜ਼ਰੀਨ ਨੇ ਇੱਕ ਮਿੰਟ ਦਾ ਮੌਨ ਧਾਰ ਕੇ ਮ੍ਰਿਤਕਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਤਨਾਮ ਸਿੰਘ ਸੰਧੂ ਦਾ ਨਿੱਘਾ ਸਵਾਗਤ ਕੀਤਾ ਅਤੇ ਭਾਰਤ ਤੇ ਕੈਨੇਡਾ ਵਿਚਾਲੇ ਆਪਸੀ ਸਹਿਯੋਗ ਅਤੇ ਮਿੱਤਰਤਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਆਪਣੇ ਸੰਬੋਧਨ ਵਿੱਚ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵਿਦੇਸ਼ਾਂ ਵਿੱਚ ਵਸਦੇ ਪ੍ਰਵਾਸੀ ਭਾਰਤੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਪ੍ਰਾਪਤੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਪੁਲ ਦਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਦੇ ਦੁਵੱਲੇ ਸਬੰਧਾਂ ਵਿੱਚ ਆ ਰਹੇ ਸਕਾਰਾਤਮਕ ਬਦਲਾਵਾਂ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਆਸ ਜਤਾਈ ਕਿ ਭਵਿੱਖ ਵਿੱਚ ਇਹ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਇਸ ਮੌਕੇ ਕੈਨੇਡਾ-ਇੰਡੀਆ ਫਰੈਂਡਸ਼ਿਪ ਫਾਊਂਡੇਸ਼ਨ ਵੱਲੋਂ ਸਤਨਾਮ ਸਿੰਘ ਸੰਧੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਗਿੱਲ, ਗੁਲਜ਼ਾਰ ਸਿੰਘ ਚੀਮਾ, ਜਗਰੂਪ ਸਿੰਘ ਖੇੜਾ, ਕੁਲਵੰਤ ਸਿੰਘ ਢੇਸੀ, ਸਾਬਕਾ ਸੰਸਦ ਮੈਂਬਰ ਗੁਰਮੰਤ ਗਰੇਵਾਲ, ਬੂਟਾ ਸਿੰਘ ਢਿੱਲੋਂ, ਐਡਵੋਕੇਟ ਲਵਲੀਨ ਗਿੱਲ, ਸਤੀਸ਼ ਕੁਮਾਰ, ਵਨੀਤ ਅਗਰਵਾਲ, ਪਰਮਜੀਤ ਸਿੰਘ, ਹੈਰੀ ਕੂਨਰ, ਬਲਦੇਵ ਸਿੰਘ ਭੰਮ, ਪ੍ਰੋ. ਗੁਰਦੇਵ ਸਿੰਘ, ਦਵਿੰਦਰ ਬੈਨੀਪਾਲ, ਹਰਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ, ਡਾ. ਹਾਕਮ ਭੁੱਲਰ, ਡਾ. ਜਸਵੀਰ ਰੋਮਾਣਾ, ਡਾ. ਰਮਿੰਦਰ ਸਿੰਘ ਕੰਗ, ਜੁਗਰਾਜ ਸਿੰਘ ਗਰਚਾ, ਐਡਵੋਕੇਟ ਜਗਮੋਹਣ ਸਿੰਘ, ਤ੍ਰਿਪਤ ਅਟਵਾਲ, ਨਰਿੰਦਰ ਸਿੰਘ ਖੱਖ, ਬਿੱਲਾ ਸੰਧੂ, ਹਰਪ੍ਰੀਤ ਧਾਲੀਵਾਲ, ਗੁਰਪਾਲ ਲਿੱਟ, ਕ੍ਰਿਪਾਲ ਮਾਂਗਟ, ਜੋਧਾ ਚੱਕਰ, ਸਤਵਿੰਦਰ ਸਿੰਘ ਗਾਖਲ, ਹਰਦੇਵ ਸਿੰਘ ਗਰੇਵਾਲ, ਜਰਨੈਲ ਸਿੰਘ ਖੰਡੋਲੀ ਅਤੇ ਪੱਤਰਕਾਰ ਰਾਜੀਵ ਭਾਸਕਰ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments