HomeCanadaਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਮੁੜ ਰਾਤ ਭਰ ਲਈ ਬੰਦ

ਮਿਸ਼ਨ ਮੈਮੋਰੀਅਲ ਹਸਪਤਾਲ ਦਾ ਐਮਰਜੈਂਸੀ ਵਿਭਾਗ ਮੁੜ ਰਾਤ ਭਰ ਲਈ ਬੰਦ

ਮਿਸ਼ਨ (ਬੀ.ਸੀ.), 7 ਜੂਨ – ਫ੍ਰੇਜ਼ਰ ਹੈਲਥ ਅਥਾਰਟੀ ਨੇ ਐਲਾਨ ਕੀਤਾ ਹੈ ਕਿ Mission Memorial Hospital ਦੇ ਐਮਰਜੈਂਸੀ ਵਿਭਾਗ (ER) ਨੂੰ ਇੱਕ ਵਾਰ ਫਿਰ ਡਾਕਟਰਾਂ ਦੀ ਘਾਟ ਕਾਰਨ ਰਾਤ ਭਰ ਲਈ ਅਸਥਾਈ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ। ਇਹ ਬੰਦਸ਼ ਐਤਵਾਰ 7 ਜੂਨ ਸ਼ਾਮ 5 ਵਜੇ ਤੋਂ ਸੋਮਵਾਰ 8 ਜੂਨ ਸਵੇਰੇ 8 ਵਜੇ ਤੱਕ ਲਾਗੂ ਰਹੇਗੀ। ਫ੍ਰੇਜ਼ਰ ਹੈਲਥ ਦੇ ਅਨੁਸਾਰ, ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਡਿਊਟੀ ’ਤੇ ਮੌਜੂਦ ਡਾਕਟਰ ਰਾਤ 11 ਵਜੇ ਆਪਣੀ ਸ਼ਿਫਟ ਖਤਮ ਹੋਣ ਤੋਂ ਪਹਿਲਾਂ ਐਮਰਜੈਂਸੀ ਵਿੱਚ ਮੌਜੂਦ ਸਾਰੇ ਮਰੀਜ਼ਾਂ ਨੂੰ ਦੇਖ ਸਕਣ। ਬੰਦਸ਼ ਦੌਰਾਨ ਐਮਰਜੈਂਸੀ-ਤਾਲੀਮਯਾਫਤਾ ਨਰਸਾਂ ਹਸਪਤਾਲ ਵਿੱਚ ਮੌਜੂਦ ਰਹਿਣਗੀਆਂ ਅਤੇ ਲੋੜ ਪੈਣ ’ਤੇ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ ਵੱਲ ਭੇਜਣਗੀਆਂ।

ਇਹ ਪਿਛਲੇ ਇੱਕ ਹਫ਼ਤੇ ਵਿੱਚ ਦੂਜੀ ਵਾਰ ਹੈ ਜਦੋਂ ਮਿਸ਼ਨ ਹਸਪਤਾਲ ਦੇ ER ਨੂੰ ਰਾਤ ਸਮੇਂ ਬੰਦ ਕਰਨਾ ਪਿਆ ਹੈ। 31 ਮਈ ਨੂੰ ਵੀ ਇਸੇ ਤਰ੍ਹਾਂ ਦੀ ਬੰਦਸ਼ ਲਾਗੂ ਕੀਤੀ ਗਈ ਸੀ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਹੋ ਰਹੀਆਂ ਇਹ ਬੰਦਸ਼ਾਂ ਡਾਕਟਰਾਂ ਦੀ ਭਾਰੀ ਕਮੀ ਦਾ ਨਤੀਜਾ ਹਨ। ਫ੍ਰੇਜ਼ਰ ਹੈਲਥ ਨੇ ਕਿਹਾ ਹੈ ਕਿ ਉਹ ਨਵੇਂ ਡਾਕਟਰਾਂ ਦੀ ਭਰਤੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਭਵਿੱਖ ਵਿੱਚ ਐਸੀਆਂ ਸੇਵਾ ਰੁਕਾਵਟਾਂ ਤੋਂ ਬਚਿਆ ਜਾ ਸਕੇ। ਹਾਲਾਂਕਿ, ਸਥਾਨਕ ਵਸਨੀਕਾਂ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਵਿੱਚ ਇਸ ਸਥਿਤੀ ਨੂੰ ਲੈ ਕੇ ਚਿੰਤਾ ਵਧ ਰਹੀ ਹੈ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਗੈਰ-ਐਮਰਜੈਂਸੀ ਮਾਮਲਿਆਂ ਲਈ ਵਰਚੁਅਲ ਕੇਅਰ, ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ ਜਾਂ 8-1-1 ਸਿਹਤ ਸੇਵਾ ਦੀ ਵਰਤੋਂ ਕਰਨ। ਜਾਨ ਨੂੰ ਖ਼ਤਰਾ ਪੈਦਾ ਕਰਨ ਵਾਲੀ ਸਥਿਤੀ ਵਿੱਚ 911 ’ਤੇ ਕਾਲ ਕਰਨ ਦੀ ਅਪੀਲ ਕੀਤੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments