HomeCanadaਇਮੀਗ੍ਰੇਸ਼ਨ ਨੇ ਕੈਨੇਡਾ ਦੀ ਅਰਥਵਿਵਸਥਾ ਦੀਆਂ ਕਮਜ਼ੋਰੀਆਂ ਨੂੰ ਓਹਲੇ ਰੱਖਿਆ: ਆਰਥਿਕ ਚਰਚਾ...

ਇਮੀਗ੍ਰੇਸ਼ਨ ਨੇ ਕੈਨੇਡਾ ਦੀ ਅਰਥਵਿਵਸਥਾ ਦੀਆਂ ਕਮਜ਼ੋਰੀਆਂ ਨੂੰ ਓਹਲੇ ਰੱਖਿਆ: ਆਰਥਿਕ ਚਰਚਾ ਤੇਜ਼

ਓਟਾਵਾ – ਕੈਨੇਡਾ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਉੱਚ ਪੱਧਰੀ ਇਮੀਗ੍ਰੇਸ਼ਨ ਨੇ ਅਰਥਵਿਵਸਥਾ ਦੀ ਅਸਲੀ ਹਾਲਤ ਨੂੰ ਲੁਕਾਉਣ ਜਾਂ “mask” ਕਰਨ ਵਿੱਚ ਭੂਮਿਕਾ ਨਿਭਾਈ ਹੈ ਜਾਂ ਨਹੀਂ, ਇਸ ਨੂੰ ਲੈ ਕੇ ਰਾਜਨੀਤਿਕ ਅਤੇ ਆਰਥਿਕ ਚਰਚਾ ਤੇਜ਼ ਹੋ ਗਈ ਹੈ।ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਮੀਗ੍ਰੇਸ਼ਨ ਘਟਾਉਣ ਨਾਲ ਅਰਥਵਿਵਸਥਾ ਵਿੱਚ ਆਈ ਕਮਜ਼ੋਰੀ ਨੂੰ ਕੁਝ ਹੱਦ ਤੱਕ ਸਮਝਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ‘ਤੇ “ਮੰਦੀ” ਸ਼ਬਦ ਦੀ ਵਰਤੋਂ ਨਹੀਂ ਕੀਤੀ, ਪਰ ਆਲੋਚਕਾਂ ਨੇ ਕਿਹਾ ਹੈ ਕਿ ਉੱਚ ਇਮੀਗ੍ਰੇਸ਼ਨ ਪੱਧਰਾਂ ਨੇ ਅਸਲੀ ਆਰਥਿਕ ਸਮੱਸਿਆਵਾਂ ਨੂੰ ਓਹਲੇ ਰੱਖਿਆ।ਕੰਜ਼ਰਵੇਟਿਵ ਇਮੀਗ੍ਰੇਸ਼ਨ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਵੱਡੇ ਪੱਧਰ ‘ਤੇ ਘੱਟ ਹੁਨਰ ਵਾਲੇ ਅਸਥਾਈ ਵਿਦੇਸ਼ੀ ਮਜ਼ਦੂਰਾਂ ਦੀ ਆਮਦ ਨੇ ਅਰਥਵਿਵਸਥਾ ਦੀਆਂ ਬਣਤਰਕ ਸਮੱਸਿਆਵਾਂ ਨੂੰ “mask ਅਤੇ boost” ਕੀਤਾ। ਰੌਇਲ ਬੈਂਕ ਆਫ ਕੈਨੇਡਾ (RBC) ਦੇ ਅਰਥਸ਼ਾਸਤਰੀ ਨਾਥਨ ਜੈਨਜ਼ਨ ਨੇ ਕਿਹਾ ਕਿ ਇਮੀਗ੍ਰੇਸ਼ਨ ਨਾਲ ਆਬਾਦੀ ਤੇਜ਼ੀ ਨਾਲ ਵਧੀ, ਜਿਸ ਨਾਲ ਕੁੱਲ GDP ਅਤੇ ਰੋਜ਼ਗਾਰ ਦੇ ਅੰਕੜੇ ਉੱਚੇ ਰਹੇ, ਪਰ ਆਮ ਲੋਕਾਂ ਦੀ ਆਰਥਿਕ ਹਾਲਤ ਵੱਖਰੀ ਸੀ।ਉਨ੍ਹਾਂ ਦੇ ਅਨੁਸਾਰ ਉਸ ਸਮੇਂ ਕੈਨੇਡਾ ਵਿੱਚ ਉੱਚ ਵਿਆਜ ਦਰਾਂ ਅਤੇ ਵਧਦੀ ਬੇਰੁਜ਼ਗਾਰੀ ਵਰਗੇ ਕਾਰਕ ਵੀ ਮੌਜੂਦ ਸਨ, ਜਿਨ੍ਹਾਂ ਨੇ ਮਹਿੰਗਾਈ ਨੂੰ ਕਾਬੂ ਕਰਨ ਲਈ ਅਰਥਵਿਵਸਥਾ ‘ਤੇ ਦਬਾਅ ਪਾਇਆ।ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 2022 ਵਿੱਚ ਆਬਾਦੀ 2.4 ਫੀਸਦੀ, 2023 ਵਿੱਚ 3.1 ਫੀਸਦੀ ਅਤੇ 2024 ਵਿੱਚ 2.21 ਫੀਸਦੀ ਵਧੀ, ਜੋ ਕਿ ਮਹਾਮਾਰੀ ਤੋਂ ਪਹਿਲਾਂ ਦੇ ਲਗਭਗ 1 ਫੀਸਦੀ ਸਾਲਾਨਾ ਵਾਧੇ ਨਾਲੋਂ ਕਾਫੀ ਜ਼ਿਆਦਾ ਸੀ।ਜੈਨਜ਼ਨ ਨੇ ਕਿਹਾ ਕਿ ਕੁੱਲ GDP ਵਧ ਰਿਹਾ ਸੀ ਪਰ “per capita GDP” ਘਟ ਰਿਹਾ ਸੀ ਅਤੇ ਬੇਰੁਜ਼ਗਾਰੀ ਵਧ ਰਹੀ ਸੀ, ਜੋ ਆਮ ਤੌਰ ‘ਤੇ ਮੰਦੀ ਦੇ ਸਮੇਂ ਵੇਖੀ ਜਾਂਦੀ ਹੈ।

ਹੁਣ ਸਰਕਾਰ ਨੇ ਇਮੀਗ੍ਰੇਸ਼ਨ ਪੱਧਰਾਂ ਵਿੱਚ ਕਟੌਤੀ ਦਾ ਫੈਸਲਾ ਕੀਤਾ ਹੈ। ਨਵੀਂ ਯੋਜਨਾ ਤਹਿਤ ਇਸ ਸਾਲ 3,80,000 ਸਥਾਈ ਨਿਵਾਸੀਆਂ ਨੂੰ ਕੈਨੇਡਾ ਵਿੱਚ ਦਾਖਲ ਕਰਨ ਦਾ ਟਾਰਗੇਟ ਹੈ, ਜਦਕਿ ਅਸਥਾਈ ਵਰਕਰਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ ਘਟਾਈ ਜਾ ਰਹੀ ਹੈ।

ਵਿਸ਼ੇਸ਼ਜ੍ਹਾਂ ਅਨੁਸਾਰ ਜਨਸੰਖਿਆ ਵਾਧੇ ਵਿੱਚ ਕਮੀ ਕਾਰਨ ਕੁੱਲ ਖਪਤ ਅਤੇ GDP ‘ਤੇ ਦਬਾਅ ਪੈ ਸਕਦਾ ਹੈ, ਪਰ ਇਸ ਨਾਲ ਪ੍ਰਤੀ ਵਿਅਕਤੀ ਆਰਥਿਕ ਹਾਲਤ ਵਿੱਚ ਸੁਧਾਰ ਦੇ ਸੰਕੇਤ ਵੀ ਮਿਲ ਸਕਦੇ ਹਨ।

RBC ਰਿਪੋਰਟ ਮੁਤਾਬਕ ਕੈਨੇਡਾ ਵਿੱਚ ਹਰ ਮਹੀਨੇ ਕਰੀਬ 25,500 ਕਰਮਚਾਰੀ ਰਿਟਾਇਰ ਹੋ ਰਹੇ ਹਨ, ਜੋ ਕਿ ਇੱਕ ਦਹਾਕਾ ਪਹਿਲਾਂ ਨਾਲੋਂ ਕਾਫੀ ਵੱਧ ਹੈ। ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਨਮ ਦਰ ਘਟਣ ਅਤੇ ਇਮੀਗ੍ਰੇਸ਼ਨ ਘਟਣ ਨਾਲ ਦੇਸ਼ ਵਿੱਚ ਲੰਬੇ ਸਮੇਂ ਲਈ ਮਜ਼ਦੂਰਾਂ ਦੀ ਘਾਟ ਪੈ ਸਕਦੀ ਹੈ। ਹਾਲਾਂਕਿ ਕੁਝ ਵਿਸ਼ੇਸ਼ਜ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਯੁਵਾ ਬੇਰੁਜ਼ਗਾਰੀ ਵਿੱਚ ਕਮੀ ਆ ਸਕਦੀ ਹੈ ਕਿਉਂਕਿ ਮਾਰਕੀਟ ਵਿੱਚ ਮਜ਼ਦੂਰੀ ਦੀ ਮੰਗ ਵਧੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments