HomeCanadaਸਭ ਨੂੰ ‘ਕੈਨੇਡਾ ਡੇਅ’ ਮੁਬਾਰਕ ਜੀ

ਸਭ ਨੂੰ ‘ਕੈਨੇਡਾ ਡੇਅ’ ਮੁਬਾਰਕ ਜੀ

ਕੈਨੇਡਾ ਦੀ ਬਹਾਰ
ਕੈਨੇਡਾ ਦੀ ਬਹਾਰ ਜੱਗ-ਜਾਹਰ ਜੱਗ ‘ਤੇ
ਸੋਹਣੀਆਂ ਥਾਵਾਂ ‘ਚ ਹੈ ਸ਼ੁਮਾਰ ਜੱਗ ‘ਤੇ

ਕੈਨੇਡਾ ਦੇ ਉੱਤੇ ਕੁਦਰਤ ਮਿਹਰਬਾਨ ਹੈ
ਬਨਸਪਤੀ ਦਿੱਤਾ ਇਹਨੂੰ ਵਰਦਾਨ ਹੈ
ਹਰਿਆਵਲ ਨੇ ਲਾਏ ਚੰਨ-ਚਾਰ ਜੱਗ ‘ਤੇ
ਕੈਨੇਡਾ ਦੀ ਬਹਾਰ………

ਨਿਰਮਲ ਹੈ ਜਲ ਨਹਿਰਾਂ ਦਰਆਵਾਂ ਦਾ
ਸਾਂਤ-ਸਾਫ ਵਾਤਾਵਰਨ ਹੈ ਫਿਜ਼ਾਵਾਂ ਦਾ
ਏਥੇ ਖਿੜਦੇ ਨੇ ਫੁੱਲ ਬੇ਼ਸ਼ੁਮਾਰ ਜੱਗ ‘ਤੇ
ਕੈਨੇਡਾ ਦੀ ਬਹਾਰ………

ਏਥੇ ਪੱਤਝੜ ਰੁੱਤ ਵੀ ਬਹਾਰ ਵਰਗੀ
ਸੰਧੂਰੀ, ਗੁਲਾਬੀ ਤੇ ਵਸਾਰ ਵਰਗੀ
ਖਿੜ ਜਾਂਦੀ ਰਹੂ ਕਰਕੇ ਦੀਦਾਰ ਜੱਗ ‘ਤੇ
ਕੈਨੇਡਾ ਦੀ ਬਹਾਰ……….

ਨੀਲਾ ਹੈ ਸਾਗਰ ਤੇ ਨੀਲਾ ਹੀ ਅਸਮਾਨ ਹੈ
ਮੈਪਲ ਦਾ ਰੁੱਖ ਤਾਂ ਕੈਨੇਡਾ ਦੀ ਸ਼ਾਨ ਹੈ
ਮੈਪਲ ਦਾ ਪੱਤਾ ਝੰਡੇ ਵਿਚਕਾਰ ਜੱਗ ‘ਤੇ
ਕੈਡੇਡਾ ਦੀ ਬਹਾਰ……….

ਕੈਨੇਡਾ ਦਾ ਬੀ. ਸੀ. ਭਲੂਰੀਏ ਨੂੰ ਭਾਅ ਗਿਆ
ਛੱਡ ਕੇ ਪੰਜਾਬ ਤਾਂ ਹੀਂ ਏਥੇ ਆ ਗਿਆ
ਸ਼ਬਦਾਂ ਦੇ ਨਾਲ ਕਰੇ ਪ੍ਰਚਾਰ ਜੱਗ ‘ਤੇ
ਕੈਨੇਡਾ ਦੀ ਬਹਾਰ………
ਜਸਵੀਰ ਸਿੰਘ ਭਲੂਰੀਆ
ਸਰੀ, (ਬੀ. ਸੀ.) ਕੈਨੇਡਾ
+1-236-622-7799

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments