HomeCanadaਦੋਸ਼ੀ sexual offender ਦੀ ਰਿਹਾਈ, Edmonton ਪੁਲਿਸ ਵੱਲੋਂ ਜਨਤਾ ਲਈ ਚੇਤਾਵਨੀ,

ਦੋਸ਼ੀ sexual offender ਦੀ ਰਿਹਾਈ, Edmonton ਪੁਲਿਸ ਵੱਲੋਂ ਜਨਤਾ ਲਈ ਚੇਤਾਵਨੀ,

ਐਡਮੰਟਨ ਪੁਲਿਸ ਸਰਵਿਸ (EPS) ਨੇ ਜਨਤਾ ਨੂੰ ਚੇਤਾਵਨੀ ਜਾਰੀ ਕੀਤੀ ਹੈ ਕਿ ਇੱਕ ਦੋਸ਼ੀ violent sexual offender ਦੀ ਰਿਹਾਈ ਤੋਂ ਬਾਅਦ ਉਹ ਐਡਮੰਟਨ ਵਿੱਚ ਰਹਿਣ ਲਈ ਆ ਰਿਹਾ ਹੈ।

ਪੁਲਿਸ ਮੁਤਾਬਕ 44 ਸਾਲਾ Ryan White ਨੂੰ ਜੇਲ੍ਹ ਤੋਂ ਰਿਹਾਈ ਮਿਲਣ ਤੋਂ ਬਾਅਦ ਸ਼ਹਿਰ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ। EPS ਨੇ ਕਿਹਾ ਹੈ ਕਿ ਉਨ੍ਹਾਂ ਕੋਲ ਵਾਜਬ ਆਧਾਰ ਹਨ ਇਹ ਮੰਨਣ ਲਈ ਕਿ ਉਹ ਵਿਅਕਤੀ ਭਵਿੱਖ ਵਿੱਚ ਮੁੜ sexual offence ਕਰ ਸਕਦਾ ਹੈ, ਇਸ ਲਈ ਜਨਤਾ ਦੀ ਸੁਰੱਖਿਆ ਲਈ ਇਹ ਜਾਣਕਾਰੀ ਜਾਰੀ ਕੀਤੀ ਜਾ ਰਹੀ ਹੈ।

ਪੁਲਿਸ ਅਨੁਸਾਰ ਆਪਣੇ ਪਿਛਲੇ ਅਪਰਾਧਾਂ ਵਿੱਚ ਉਸ ਨੇ adult women ਨੂੰ ਨਿਸ਼ਾਨਾ ਬਣਾਇਆ ਸੀ, ਖ਼ਾਸ ਕਰਕੇ vulnerable women, ਜਿਸ ਵਿੱਚ sex workers ਵੀ ਸ਼ਾਮਲ ਹਨ। ਉਸ ‘ਤੇ ਇੱਕ toddler ਅਤੇ ਇੱਕ ਵੱਡੀ ਉਮਰ ਦੀ ਔਰਤ ‘ਤੇ ਹਮਲਾ ਕਰਨ ਦੇ ਦੋਸ਼ ਵੀ ਹਨ।

ਪੁਲਿਸ ਨੇ ਉਸਦਾ ਹਾਲੀਆ ਵਰਣਨ ਇਸ ਤਰ੍ਹਾਂ ਦਿੱਤਾ ਹੈ:

  • ਕੱਦ: ਲਗਭਗ 6 ਫੁੱਟ 3 ਇੰਚ
  • ਵਜ਼ਨ: ਕਰੀਬ 280 ਪੌਂਡ
  • ਅੱਖਾਂ: ਭੂਰੀਆਂ
  • ਵਾਲ: ਭੂਰੇ
  • ਉਸ ‘ਤੇ ਕਈ ਕੜੀਆਂ ਸ਼ਰਤਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

    • ਮਨਜ਼ੂਰਸ਼ੁਦਾ ਪਤੇ ‘ਤੇ ਰਹਿਣਾ ਅਤੇ ਬਿਨਾਂ ਇਜਾਜ਼ਤ ਪਤਾ ਨਾ ਬਦਲਣਾ
    • ਰੋਜ਼ਾਨਾ 12:00 ਰਾਤ ਤੋਂ 5:00 ਸਵੇਰੇ curfew ਦੀ ਪਾਲਣਾ
    • Edmonton ਸ਼ਹਿਰ ਤੋਂ ਬਾਹਰ ਜਾਣ ਲਈ ਲਿਖਤੀ ਮਨਜ਼ੂਰੀ ਲੈਣੀ
    • sex workers ਵਾਲੇ ਇਲਾਕਿਆਂ ਵਿੱਚ ਨਾ ਜਾਣਾ ਜਾਂ ਸੰਪਰਕ ਨਾ ਕਰਨਾ
    • ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਤੋਂ ਦੂਰ ਰਹਿਣਾ
    • ਕਿਸੇ ਵੀ ਨਵੀਂ ਨਿੱਜੀ ਜਾਂ intimate relationship ਤੋਂ ਪਹਿਲਾਂ supervisor ਨੂੰ ਸੂਚਿਤ ਕਰਨਾ ਅਤੇ ਆਪਣਾ ਅਪਰਾਧਿਕ ਇਤਿਹਾਸ ਦੱਸਣਾ
    • ਪੁਲਿਸ ਅਪੀਲ – EPS ਨੇ ਕਿਹਾ ਹੈ ਕਿ ਇਹ ਜਾਣਕਾਰੀ ਜਨਤਾ ਦੀ ਸੁਰੱਖਿਆ ਲਈ ਜਾਰੀ ਕੀਤੀ ਗਈ ਹੈ ਅਤੇ ਕਿਸੇ ਵੀ ਤਰ੍ਹਾਂ ਦੀ vigilante ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ

      ਜੇ ਕਿਸੇ ਕੋਲ ਉਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 780-423-4567 ‘ਤੇ Edmonton Police ਨਾਲ ਸੰਪਰਕ ਕਰ ਸਕਦੇ ਹਨ।

RELATED ARTICLES
- Advertisment -
Google search engine
Google search engine

Most Popular

Recent Comments