Home Canada ਸਰੀ ਵਿੱਚ ‘ਚੜ੍ਹਦੀਕਲਾ’ ਮੂਵੀ ਦੀ ਸਟਾਰ ਕਾਸਟ ਦਾ ਭਰਵਾਂ ਸਵਾਗਤ, ਦਰਸ਼ਕਾਂ ਵੱਲੋਂ...

ਸਰੀ ਵਿੱਚ ‘ਚੜ੍ਹਦੀਕਲਾ’ ਮੂਵੀ ਦੀ ਸਟਾਰ ਕਾਸਟ ਦਾ ਭਰਵਾਂ ਸਵਾਗਤ, ਦਰਸ਼ਕਾਂ ਵੱਲੋਂ ਫ਼ਿਲਮ ਨੂੰ ਮਿਲ ਰਿਹਾ ਭਰਪੂਰ ਪਿਆਰ

0

(ਰਵੀ ਕਾਂਤ ਸ਼ਰਮਾ): ਪੰਜਾਬੀ ਫ਼ਿਲਮ ਚੜ੍ਹਦੀਕਲਾ ਦੀ ਸਟਾਰ ਕਾਸਟ ਅਦਾਕਾਰ ਰੂਪੀ ਗਿੱਲ ਅਤੇ ਹਿੰਮਤ ਸੰਧੂ ਇਨ੍ਹੀਂ ਦਿਨੀਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਇਸੇ ਤਹਿਤ ਉਹ ਸਰੀ ਦੇ ਵੱਖ-ਵੱਖ ਸਿਨੇਮਾਘਰਾਂ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਦਰਸ਼ਕਾਂ ਨਾਲ ਮੁਲਾਕਾਤ ਕੀਤੀ ਅਤੇ ਫ਼ਿਲਮ ਪ੍ਰਤੀ ਮਿਲ ਰਹੇ ਹੁੰਗਾਰੇ ਲਈ ਧੰਨਵਾਦ ਪ੍ਰਗਟਾਇਆ।

ਪ੍ਰਮੋਸ਼ਨਲ ਦੌਰੇ ਦੌਰਾਨ ਸਟਾਰ ਕਾਸਟ ਸਰੀ ਸਥਿਤ Surrey Wheels & Tires ਵਿਖੇ ਵੀ ਪਹੁੰਚੀ, ਜਿੱਥੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਅਤੇ Sikh Riders Canada ਦੇ ਮੈਂਬਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਫੈਨਜ਼ ਨੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ ਅਤੇ ਫ਼ਿਲਮ ਲਈ ਆਪਣਾ ਸਮਰਥਨ ਜਤਾਇਆ।

ਅਦਾਕਾਰ ਰੂਪੀ ਗਿੱਲ ਨੇ ਦੱਸਿਆ ਕਿ ਚੜ੍ਹਦੀਕਲਾ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਿਆਰ ਮਿਲ ਰਿਹਾ ਹੈ ਅਤੇ ਹਰ ਸ਼ੋਅ ਵਿੱਚ ਉਤਸ਼ਾਹਜਨਕ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਫ਼ਿਲਮ ਜਲਦੀ ਹੀ ਪੰਜਾਬ ਦੇ ਸਿਨੇਮਾਘਰਾਂ ਵਿੱਚ ਵੀ ਰਿਲੀਜ਼ ਹੋਵੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਫ਼ਿਲਮ ਜ਼ਰੂਰ ਦਿਖਾਉਣ ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਵਿਰਸੇ ਬਾਰੇ ਜਾਣਕਾਰੀ ਮਿਲ ਸਕੇ।

ਉੱਥੇ ਹੀ ਅਦਾਕਾਰ ਹਿੰਮਤ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਕਈ ਸਿਨੇਮਾਘਰਾਂ ਵਿੱਚ ਜਾ ਕੇ ਦਰਸ਼ਕਾਂ ਦੇ ਰੀਵਿਊ ਖੁਦ ਸੁਣੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਦੇਖਦੇ ਸਮੇਂ ਦਰਸ਼ਕਾਂ ਦੀਆਂ ਭਾਵਨਾਵਾਂ ਨੂੰ ਨੇੜਿਓਂ ਮਹਿਸੂਸ ਕਰਨ ਦਾ ਮੌਕਾ ਮਿਲਿਆ। ਕਈ ਲੋਕ ਫ਼ਿਲਮ ਦੇ ਦ੍ਰਿਸ਼ਾਂ ਨਾਲ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਫ਼ਿਲਮ ਲੋਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ।

ਹਿੰਮਤ ਸੰਧੂ ਨੇ ਇਹ ਵੀ ਸਾਂਝਾ ਕੀਤਾ ਕਿ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਅਦਾਕਾਰੀ ਅਤੇ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਉਨ੍ਹਾਂ ਸਮੂਹ ਦਰਸ਼ਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਚੜ੍ਹਦੀਕਲਾ ਦੇਖਣ ਦੀ ਅਪੀਲ ਕੀਤੀ।

NO COMMENTS

LEAVE A REPLY

Please enter your comment!
Please enter your name here

Exit mobile version