Home Canada ਕੈਨੇਡਾ ਦਾ ਨਵਾਂ ਬਿੱਲ: 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ...

ਕੈਨੇਡਾ ਦਾ ਨਵਾਂ ਬਿੱਲ: 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਦਾ ਪ੍ਰਸਤਾਵ

0

ਓਟਾਵਾ, 10 ਜੂਨ 2026 — ਕੈਨੇਡਾ ਸਰਕਾਰ ਨੇ ਇੱਕ ਨਵਾਂ ਡਿਜੀਟਲ ਸੁਰੱਖਿਆ ਬਿੱਲ ਪੇਸ਼ ਕੀਤਾ ਹੈ ਜਿਸ ਦੇ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤੇ ਬਣਾਉਣ ਜਾਂ ਵਰਤਣ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਹ ਕਦਮ ਬੱਚਿਆਂ ਦੀ ਆਨਲਾਈਨ ਸੁਰੱਖਿਆ ਅਤੇ ਮਾਨਸਿਕ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ।

ਸਰਕਾਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਜਾਂ ਤਾਂ ਨਵੀਆਂ ਸਖ਼ਤ ਸੁਰੱਖਿਆ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਜਾਂ ਫਿਰ 16 ਸਾਲ ਤੋਂ ਘੱਟ ਉਮਰ ਦੇ ਯੂਜ਼ਰਾਂ ਨੂੰ ਪਲੇਟਫਾਰਮ ਤੋਂ ਰੋਕਣਾ ਪਵੇਗਾ।

ਇਸ ਨਵੇਂ ਕਾਨੂੰਨ ਦੇ ਤਹਿਤ ਇੱਕ ਨਵਾਂ ਰੈਗੂਲੇਟਰ ਵੀ ਬਣਾਇਆ ਜਾਵੇਗਾ ਜੋ ਡਿਜੀਟਲ ਪਲੇਟਫਾਰਮਾਂ ਦੀ ਨਿਗਰਾਨੀ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਕੰਪਨੀਆਂ ਨਿਯਮਾਂ ਦੀ ਪਾਲਣਾ ਕਰ ਰਹੀਆਂ ਹਨ। ਨਿਯਮ ਤੋੜਨ ‘ਤੇ ਕੰਪਨੀਆਂ ਨੂੰ ਵੱਡੇ ਜੁਰਮਾਨੇ ਵੀ ਹੋ ਸਕਦੇ ਹਨ।

ਬਿੱਲ ਵਿੱਚ ਹਾਨੀਕਾਰਕ ਸਮੱਗਰੀ—ਜਿਵੇਂ ਕਿ ਹਿੰਸਾ, ਨਫ਼ਰਤ ਭਰੀ ਭਾਸ਼ਾ, ਸੈਲਫ-ਹਾਰਮ ਅਤੇ ਗੈਰ-ਸਹਿਮਤੀ ਵਾਲੀ ਸਮੱਗਰੀ—ਨੂੰ ਰੋਕਣ ਲਈ ਸਖ਼ਤ ਨਿਯਮ ਸ਼ਾਮਲ ਕੀਤੇ ਗਏ ਹਨ। ਸਰਕਾਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਅਤੇ AI ਚੈਟਬੋਟ ਬੱਚਿਆਂ ਵਿੱਚ ਚਿੰਤਾ, ਡਿਪ੍ਰੈਸ਼ਨ ਅਤੇ ਇਕੱਲੇਪਨ ਵਰਗੀਆਂ ਸਮੱਸਿਆਵਾਂ ਵਧਾ ਰਹੇ ਹਨ, ਇਸ ਲਈ ਤੁਰੰਤ ਕਾਰਵਾਈ ਜ਼ਰੂਰੀ ਹੈ।

ਇਹ ਬਿੱਲ ਹਜੇ ਕਾਨੂੰਨ ਨਹੀਂ ਬਣਿਆ ਅਤੇ ਇਸਨੂੰ ਪਾਰਲੀਮੈਂਟ ਤੋਂ ਪਾਸ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਇਸ ਤੋਂ ਬਾਅਦ ਇੱਕ ਨਵੀਂ ਡਿਜੀਟਲ ਸੇਫਟੀ ਕਮਿਸ਼ਨ ਬਣਾਈ ਜਾਵੇਗੀ ਜੋ ਲਾਗੂ ਕਰਨ ਦੀ ਪ੍ਰਕਿਰਿਆ ਸੰਭਾਲੇਗੀ। ਕੈਨੇਡਾ ਦਾ ਇਹ ਕਦਮ ਆਸਟ੍ਰੇਲੀਆ ਸਮੇਤ ਹੋਰ ਕਈ ਦੇਸ਼ਾਂ ਦੀ ਤਰ੍ਹਾਂ ਹੈ ਜਿੱਥੇ ਬੱਚਿਆਂ ਲਈ ਸੋਸ਼ਲ ਮੀਡੀਆ ਉੱਤੇ ਉਮਰ-ਆਧਾਰਿਤ ਪਾਬੰਦੀਆਂ ਲਗਾਈਆਂ ਗਈਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version