Home Canada ਕੈਨੇਡਾ ਵਿੱਚ ਮੰਦੀ ਦੀ ਚਰਚਾ ਤੇ ਗਰਮਾਹਟ, ਅਜੇ ਮੰਦੀ ਕਹਿਣਾ ਜਲਦੀ ਹੈ,...

ਕੈਨੇਡਾ ਵਿੱਚ ਮੰਦੀ ਦੀ ਚਰਚਾ ਤੇ ਗਰਮਾਹਟ, ਅਜੇ ਮੰਦੀ ਕਹਿਣਾ ਜਲਦੀ ਹੈ, C.D. Howe ਸੰਸਥਾ ਦੀ ਰਾਇ

0

ਓਟਾਵਾ – ਕੈਨੇਡਾ ਵਿੱਚ ਆਰਥਿਕ ਮੰਦਗੀ (recession) ਨੂੰ ਲੈ ਕੇ ਚੱਲ ਰਹੀ ਚਰਚਾ ਦਰਮਿਆਨ ਦੇਸ਼ ਦੀ ਮੰਨੀ ਹੋਈ ਆਰਥਿਕ ਵਿਸ਼ਲੇਸ਼ਣ ਸੰਸਥਾ C.D. Howe Institute ਦੀ Business Cycle Council ਨੇ ਕਿਹਾ ਹੈ ਕਿ ਇਸ ਵੇਲੇ ਅਰਥਵਿਵਸਥਾ ਨੂੰ “ਮੰਦੀ” ਕਹਿਣਾ ਜਲਦੀ ਹੋਵੇਗਾ।

ਪਿਛਲੇ ਹਫ਼ਤੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਵਿੱਚ ਦੱਸਿਆ ਗਿਆ ਸੀ ਕਿ ਅਰਥਵਿਵਸਥਾ ਦੇ ਲਗਾਤਾਰ ਦੋ ਤਿਮਾਹੀਆਂ ਵਿੱਚ GDP ਘਟਿਆ ਹੈ, ਜਿਸ ਤੋਂ ਬਾਅਦ ਸੰਸਦ ਵਿੱਚ ਮੰਦੀ ਦੇ ਸੰਕੇਤਾਂ ‘ਤੇ ਤਿੱਖੀ ਬਹਿਸ ਹੋ ਰਹੀ ਹੈ।

ਪਰ Business Cycle Council ਨੇ ਆਪਣੇ ਬੁਲੇਟਿਨ ਵਿੱਚ ਕਿਹਾ ਕਿ ਸਿਰਫ਼ ਦੋ ਤਿਮਾਹੀਆਂ ਦੀ GDP ਘਟੌਤਰੀ ਨੂੰ ਆਧਾਰ ਬਣਾ ਕੇ ਮੰਦੀ ਦਾ ਐਲਾਨ ਕਰਨਾ ਠੀਕ ਨਹੀਂ। ਉਨ੍ਹਾਂ ਅਨੁਸਾਰ ਮੌਜੂਦਾ ਕਮਜ਼ੋਰੀ ਨਾ ਤਾਂ ਵਿਆਪਕ ਹੈ ਅਤੇ ਨਾ ਹੀ ਲਗਾਤਾਰ, ਇਸ ਲਈ “recession” ਦੀ ਸ਼੍ਰੇਣੀ ਵਿੱਚ ਨਹੀਂ ਰੱਖਿਆ ਜਾ ਸਕਦਾ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ 2026 ਦੀ ਪਹਿਲੀ ਤਿਮਾਹੀ ਵਿੱਚ ਕੈਨੇਡਾ ਦੇ ਅੱਧ ਤੋਂ ਵੱਧ ਖੇਤਰਾਂ ਵਿੱਚ GDP ਵਾਧਾ ਦਰਜ ਹੋਇਆ ਹੈ, ਜੋ ਦੱਸਦਾ ਹੈ ਕਿ ਆਰਥਿਕ ਮੰਦਗੀ ਪੂਰੀ ਤਰ੍ਹਾਂ ਫੈਲੀ ਹੋਈ ਨਹੀਂ ਹੈ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਵਿੱਚ ਸੁਧਾਰ ਵੀ ਇਹ ਦਰਸਾਉਂਦਾ ਹੈ ਕਿ ਦੇਸ਼ ਮੰਦੀ ਵਿੱਚ ਨਹੀਂ ਹੈ।

ਸਟੈਟਿਸਟਿਕਸ ਕੈਨੇਡਾ ਮੁਤਾਬਕ ਮਈ ਵਿੱਚ 88,000 ਨੌਕਰੀਆਂ ਵਧੀਆਂ ਹਨ ਅਤੇ ਬੇਰੁਜ਼ਗਾਰੀ ਦਰ 6.9 ਫੀਸਦੀ ਤੋਂ ਘਟ ਕੇ 6.6 ਫੀਸਦੀ ਹੋ ਗਈ ਹੈ।

C.D. Howe ਦੀ ਕੌਂਸਲ ਨੇ ਕਿਹਾ ਹੈ ਕਿ ਜੇ GDP ਅਤੇ ਰੋਜ਼ਗਾਰ ਦੋਹਾਂ ਖੇਤਰਾਂ ਵਿੱਚ ਵਿਆਪਕ ਕਮਜ਼ੋਰੀ ਸਾਹਮਣੇ ਆਈ ਤਾਂ ਉਹ ਮੰਦੀ ਬਾਰੇ ਮੁੜ ਵਿਚਾਰ ਕਰਨ ਲਈ ਤਿਆਰ ਹਨ।

ਉਧਰ ਰਾਜਨੀਤਿਕ ਪੱਧਰ ‘ਤੇ ਵੀ ਇਸ ਮਾਮਲੇ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਵਿਰੋਧੀ ਧਿਰ ਨੇ ਸਰਕਾਰ ‘ਤੇ “ਪੂਰੀ ਮੰਦੀ” ਦੀ ਸਥਿਤੀ ਪੈਦਾ ਹੋਣ ਦਾ ਦੋਸ਼ ਲਗਾਇਆ ਹੈ, ਜਦਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਰੋਜ਼ਗਾਰ ਅੰਕੜਿਆਂ ਨੂੰ “ਸਕਾਰਾਤਮਕ ਸੰਕੇਤ” ਦੱਸਦੇ ਹੋਏ ਅਰਥਵਿਵਸਥਾ ਵਿੱਚ ਸੁਧਾਰ ਦੀ ਗੱਲ ਕੀਤੀ ਹੈ।

C.D. Howe ਦੇ ਵਿਸ਼ੇਸ਼ਜ੍ਹਾਂ ਦਾ ਕਹਿਣਾ ਹੈ ਕਿ ਸਿਰਫ਼ ਦੋ ਤਿਮਾਹੀਆਂ ਦੀ GDP ਘਟੌਤਰੀ ਨੂੰ “technical recession” ਕਹਿਣਾ ਇਕ ਸਧਾਰਨ ਨਿਯਮ ਹੈ, ਨਾ ਕਿ ਅਸਲ ਆਰਥਿਕ ਹਕੀਕਤ ਦੀ ਪੂਰੀ ਤਸਵੀਰ।

ਉਨ੍ਹਾਂ ਅਨੁਸਾਰ ਅਰਥਵਿਵਸਥਾ ਕਮਜ਼ੋਰ ਜ਼ਰੂਰ ਹੈ, ਪਰ ਇਸ ਨੂੰ ਮੰਦੀ ਕਹਿਣਾ ਅਜੇ ਜਲਦੀ ਹੋਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version