HomeCanadaAlberta–BC Pipeline ਮਾਮਲੇ ‘ਤੇ Carney ਤੇ Eby ਵਿਚਕਾਰ ਵੱਡੀ ਗੱਲਬਾਤ

Alberta–BC Pipeline ਮਾਮਲੇ ‘ਤੇ Carney ਤੇ Eby ਵਿਚਕਾਰ ਵੱਡੀ ਗੱਲਬਾਤ

ਕੈਨੇਡਾ (ਰਵੀ ਕਾਂਤ) )ਵੈਨਕੂਵਰ ਵਿੱਚ ਹੋਏ ਇੱਕ ਮਹੱਤਵਪੂਰਨ ਭਾਸ਼ਣ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ (Mark Carney) ਨੇ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਤੱਟ ਤੱਕ ਨਵੀਂ ਤੇਲ ਪਾਈਪਲਾਈਨ ਬਣਾਉਣ ਲਈ ਆਪਣੀਆਂ ਮੁੱਖ ਸ਼ਰਤਾਂ ਸਾਹਮਣੇ ਰੱਖੀਆਂ। ਇਹ ਭਾਸ਼ਣ ਉਨ੍ਹਾਂ ਨੇ ਪ੍ਰੀਮੀਅਰ ਡੇਵਿਡ ਐਬੀ (David Eby) ਨਾਲ ਮੁਲਾਕਾਤ ਤੋਂ ਥੋੜ੍ਹਾ ਪਹਿਲਾਂ ਦਿੱਤਾ।

ਕਾਰਨੀ ਨੇ ਕਿਹਾ ਕਿ ਕਿਸੇ ਵੀ ਨਵੀਂ ਪਾਈਪਲਾਈਨ ਲਈ ਤਿੰਨ ਮੁੱਖ ਸ਼ਰਤਾਂ ਲਾਜ਼ਮੀ ਹਨ:

  1. ਅਲਬਰਟਾ ਦਾ Pathway carbon-capture ਪ੍ਰੋਜੈਕਟ ਪੂਰਾ ਹੋਵੇ
  2. ਪ੍ਰੋਜੈਕਟ ਨਾਲ ਬ੍ਰਿਟਿਸ਼ ਕੋਲੰਬੀਆ ਨੂੰ “ਮਹੱਤਵਪੂਰਨ ਆਰਥਿਕ ਲਾਭ” ਮਿਲੇ
  3. ਕੈਨੇਡਾ ਦੀ ਸੰਵਿਧਾਨਕ Section 35 ਅਧੀਨ First Nations ਨਾਲ ਸਲਾਹ-ਮਸ਼ਵਰਾ ਪੂਰੀ ਤਰ੍ਹਾਂ ਹੋਵੇ

ਭਾਸ਼ਣ ਤੋਂ ਬਾਅਦ ਕਾਰਨੀ ਅਤੇ ਐਬੀ ਇਕੱਠੇ ਸਾਹਮਣੇ ਆਏ, ਜਿੱਥੇ ਪ੍ਰੀਮੀਅਰ ਐਬੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਨੇ ਫੈਡਰਲ ਸਰਕਾਰ ਨਾਲ ਆਪਣੇ ਪ੍ਰਾਥਮਿਕ ਮੁੱਦਿਆਂ ‘ਤੇ “negotiations” ਕਰਨ ਲਈ ਸਹਿਮਤੀ ਦਿੱਤੀ ਹੈ।

ਐਬੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬ੍ਰਿਟਿਸ਼ ਕੋਲੰਬੀਆ ਨੂੰ ਫੈਡਰਲ ਨਿਵੇਸ਼ਾਂ ਵਿੱਚ “ਉਚਿਤ ਹਿੱਸਾ” ਮਿਲੇ ਅਤੇ ਸੂਬੇ ਵੱਲੋਂ ਲਿਆਂਦੇ ਜਾ ਰਹੇ energy ਅਤੇ infrastructure ਪ੍ਰੋਜੈਕਟਾਂ ਨੂੰ ਵੀ ਸਹਿਯੋਗ ਮਿਲੇ।

ਦੋਹਾਂ ਨੇ energy grid ਨੂੰ ਵਧਾਉਣ, ਨਵੀਆਂ ਬਿਜਲੀ ਲਾਈਨਾਂ ਅਤੇ energy-saving ਯੋਜਨਾਵਾਂ ‘ਤੇ ਵੀ ਸਹਿਯੋਗ ਦੀ ਗੱਲ ਕੀਤੀ। BC Hydro ਵੱਲੋਂ ਵਧਦੀ industrial demand ਨੂੰ ਦੇਖਦੇ ਹੋਏ ਪਿਛਲੇ ਦੋ ਸਾਲਾਂ ਵਿੱਚ ਦੋ ਵਾਰ ਨਵੀਂ power call ਵੀ ਕੀਤੀ ਗਈ ਹੈ।

ਕਾਰਨੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਕੈਨੇਡਾ ਨੂੰ ਆਪਣੀ ਆਰਥਿਕਤਾ ਮਜ਼ਬੂਤ ਕਰਨ ਲਈ ਸਸਤੀ, ਸਾਫ਼ ਅਤੇ ਭਰੋਸੇਯੋਗ energy ਦਾ ਪੂਰਾ ਲਾਭ ਲੈਣਾ ਚਾਹੀਦਾ ਹੈ ਅਤੇ ਦੇਸ਼ ਭਰ ਵਿੱਚ grid capacity ਨੂੰ ਦੋਗੁਣਾ ਕਰਨ ਦੀ ਲੋੜ ਹੈ।

ਉਨ੍ਹਾਂ ਨੇ ਕਿਹਾ, “ਜਦੋਂ ਅਸੀਂ energy ‘ਤੇ ਕਾਬੂ ਪਾ ਲੈਂਦੇ ਹਾਂ, ਤਾਂ ਅਸੀਂ ਆਪਣੇ ਭਵਿੱਖ ‘ਤੇ ਕਾਬੂ ਪਾ ਲੈਂਦੇ ਹਾਂ।”

ਦੂਜੇ ਪਾਸੇ, ਪ੍ਰੀਮੀਅਰ ਐਬੀ ਨੇ ਸਪੱਸ਼ਟ ਕੀਤਾ ਕਿ ਉਹ North Coast tanker ban ਹਟਾਉਣ ਦੇ ਹੱਕ ਵਿੱਚ ਨਹੀਂ ਹਨ, ਜੋ ਕਿ ਸੰਭਾਵਿਤ northern pipeline route ਲਈ ਇੱਕ ਵੱਡਾ ਰੁਕਾਵਟ ਬਣ ਸਕਦਾ ਹੈ।

ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ (Danielle Smith) ਨੇ ਹਾਲ ਹੀ ਵਿੱਚ ਕਾਰਨੀ ਨਾਲ ਇੱਕ ਸਮਝੌਤਾ ਕੀਤਾ ਹੈ, ਜਿਸ ਨਾਲ pipeline ਪ੍ਰੋਜੈਕਟ ਇੱਕ ਕਦਮ ਅੱਗੇ ਵਧਿਆ ਹੈ, ਪਰ ਰੂਟ ਅਤੇ ਪ੍ਰੋਜੈਕਟ ਦੇ ਵਿਕਾਸਕ ਬਾਰੇ ਅਜੇ ਵੀ ਅੰਤਿਮ ਫੈਸਲਾ ਨਹੀਂ ਹੋਇਆ।

ਕਾਰਨੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਪ੍ਰੋਜੈਕਟ ਕਾਨੂੰਨੀ ਲੜਾਈਆਂ ਵਿੱਚ ਫਸਣ ਦੀ ਬਜਾਏ ਗੱਲਬਾਤ ਰਾਹੀਂ ਅੱਗੇ ਵਧੇ, ਤਾਂ ਜੋ ਸੂਬਿਆਂ ਅਤੇ ਫੈਡਰਲ ਸਰਕਾਰ ਵਿਚਕਾਰ ਇੱਕ ਸਾਂਝੀ ਸਮਝ ਬਣ ਸਕੇ।

RELATED ARTICLES
- Advertisment -
Google search engine
Google search engine

Most Popular

Recent Comments