HomeUncategorizedਸਰੀ ਵਿੱਚ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਕਿਤਾਬ ਦਾ...

ਸਰੀ ਵਿੱਚ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਕਿਤਾਬ ਦਾ ਸ਼ਾਨਦਾਰ ਲੋਕ ਅਰਪਣ ਸਮਾਰੋਹ

ਸਰੀ, 15 ਜੂਨ – ਸਾਹਿਬ-ਏ-ਕਮਾਲ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੇ ਇਤਿਹਾਸਕ ਵਿਰਸੇ ਅਤੇ ਨਵਾਬ ਰਾਏ ਕੱਲਾ ਜੀ ਦੀ ਅਦੁੱਤੀ ਸੇਵਾ ਨੂੰ ਸਮਰਪਿਤ ਖੋਜ-ਭਰਪੂਰ ਕਿਤਾਬ ‘ਪਵਿੱਤਰ ਗੰਗਾ ਸਾਗਰ ਦੀ ਸੱਚੀ ਤੇ ਸੁੱਚੀ ਸੇਵਾ’ ਦਾ ਲੋਕ ਅਰਪਣ ਸਮਾਰੋਹ ਸਰੀ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਸਮਾਗਮ ਕੇਂਦਰੀ ਪੰਜਾਬੀ ਲੇਖਕ ਸਭਾ ਨੌਰਥ ਅਮਰੀਕਾ ਅਤੇ ਰਾਏਕੋਟ ਇਲਾਕੇ ਦੇ ਲੋਕਾਂ ਦੇ ਸਾਂਝੇ ਉਪਰਾਲੇ ਨਾਲ ਆਯੋਜਿਤ ਕੀਤਾ ਗਿਆ। ਕਿਤਾਬ ਵਿੱਚ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਤੋਂ ਪ੍ਰਸਥਾਨ, ਸਰਸਾ ਨਦੀ ‘ਤੇ ਪਰਿਵਾਰਕ ਵਿਛੋੜਾ, ਚਮਕੌਰ ਸਾਹਿਬ ਦੀ ਜੰਗ, ਸਾਹਿਬਜ਼ਾਦਿਆਂ ਅਤੇ ਸਿੰਘਾਂ ਦੀਆਂ ਮਹਾਨ ਸ਼ਹਾਦਤਾਂ ਤੋਂ ਬਾਅਦ ਰਾਏਕੋਟ ਦੇ ਨਵਾਬ ਰਾਏ ਕੱਲਾ ਜੀ ਵੱਲੋਂ ਗੁਰੂ ਸਾਹਿਬ ਜੀ ਦੀ ਕੀਤੀ ਸੇਵਾ ਅਤੇ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਗਈ ਪਵਿੱਤਰ ਨਿਸ਼ਾਨੀ ‘ਗੰਗਾ ਸਾਗਰ’ ਦੇ ਇਤਿਹਾਸ ਨੂੰ ਵਿਸਥਾਰ ਨਾਲ ਦਰਸਾਇਆ ਗਿਆ ਹੈ। ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨੁੱਖਤਾ ਪੱਖੀ ਸੰਦੇਸ਼, ਜਬਰ ਅਤੇ ਜ਼ੁਲਮ ਵਿਰੁੱਧ ਉਨ੍ਹਾਂ ਦੇ ਸੰਘਰਸ਼ ਅਤੇ ਰੂਹਾਨੀ ਸ਼ਖ਼ਸੀਅਤ ਨੂੰ ਯਾਦ ਕਰਦਿਆਂ ਨਵਾਬ ਰਾਏ ਕੱਲਾ ਜੀ ਦੀ ਇਤਿਹਾਸਕ ਸੇਵਾ ਨੂੰ ਨਮਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਰਾਏ ਕੱਲਾ ਜੀ ਦੇ ਪਰਿਵਾਰ ਨੇ ਪੀੜੀ ਦਰ ਪੀੜੀ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ‘ਪਵਿੱਤਰ ਗੰਗਾ ਸਾਗਰ’ ਨੂੰ ਸੰਭਾਲ ਕੇ ਰੱਖਿਆ ਹੈ, ਜੋ ਆਪਸੀ ਭਾਈਚਾਰੇ, ਸਤਿਕਾਰ ਅਤੇ ਧਾਰਮਿਕ ਸਾਂਝ ਦਾ ਵਿਲੱਖਣ ਪ੍ਰਤੀਕ ਹੈ। ਇਸ ਮੌਕੇ ਨਵਾਬ ਰਾਏ ਕੱਲਾ ਜੀ ਦੀ ਨੌਵੀਂ ਪੀੜੀ ਦੇ ਵਾਰਿਸ ਰਾਏ ਅਜ਼ੀਜ਼ ਉਲ੍ਹਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਦੁਨੀਆ ਭਰ ਦੀ ਸਿੱਖ ਸੰਗਤ ਅਤੇ ਪੰਜਾਬੀ ਭਾਈਚਾਰੇ ਵੱਲੋਂ ਮਿਲੇ ਪਿਆਰ ਅਤੇ ਸਨਮਾਨ ‘ਤੇ ਮਾਣ ਹੈ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪੀੜ੍ਹੀਆਂ ਤੋਂ ਪਵਿੱਤਰ ਗੰਗਾ ਸਾਗਰ ਦੀ ਸੇਵਾ ਨੂੰ ਇੱਕ ਅਮਾਨਤ ਵਜੋਂ ਨਿਭਾ ਰਿਹਾ ਹੈ।

ਰਾਏਕੋਟ ਇਲਾਕੇ ਨਾਲ ਸਬੰਧਤ ਸੰਗਤਾਂ ਵੱਲੋਂ ਰਾਏ ਅਜ਼ੀਜ਼ ਉਲ੍ਹਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਸਾਹਿਬ ਜੀ ਦੇ ਇਤਿਹਾਸ ਅਤੇ ਨਵਾਬ ਰਾਏ ਕੱਲਾ ਜੀ ਦੀ ਸੇਵਾ ਸਬੰਧੀ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਗਏ।

ਸਮਾਗਮ ਵਿੱਚ ਰਾਏ ਕੱਲਾ ਜੀ ਦੀ ਦਸਵੀਂ

 ਪੀੜੀ ਦੇ ਵਾਰਿਸ ਰਾਏ ਮੁਹੰਮਦ ਅਲੀ, ਸਰੀ ਦੀ ਮੇਅਰ ਬ੍ਰੈਂਡਾ ਲੌਕ, ਹਰਦੇਵ ਸਿੰਘ ਗਰੇਵਾਲ, ਸੁਰਜੀਤ ਸਿੰਘ ਮਾਦੋਪੁਰੀ, ਬੀ.ਸੀ. ਪੰਜਾਬੀ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਧਾਲੀਵਾਲ, ਸਿੱਖ ਆਗੂ ਪਿਆਰਾ ਸਿੰਘ ਨੱਤ, ਪ੍ਰਸਿੱਧ ਕਾਰੋਬਾਰੀ ਸੁੱਖੀ ਬਾਠ, ਲੇਖਕ ਕਵਿੰਦਰ ਚਾਂਦ, ਬਲਦੇਵ ਸਿੰਘ ਬਾਠ, ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਥਿੰਦ, ਡਾ. ਪਿਆਰਾ ਸਿੰਘ ਗਿੱਲ, ਪ੍ਰੋ. ਕਸ਼ਮੀਰਾ ਸਿੰਘ, ਮਾਸਟਰ ਗੁਰਦਿਆਲ ਸਿੰਘ ਜੌਹਲ, ਸਮਾਜ ਸੇਵੀ ਰਣਜੀਤ ਸਿੰਘ ਸੋਹੀ, ਪੱਤਰਕਾਰ ਜੋਗਿੰਦਰ ਸਿੰਘ, ਰਵੀ ਕਾਂਤ ਸ਼ਰਮਾ ਚੜ੍ਹਦੀਕਲਾ ਟਾਈਮ ਟੀਵੀ, ਲੇਖਕ ਗੁਰਪ੍ਰੀਤ ਸਿੰਘ ਤਲਵੰਡੀ, ਜਸਬੀਰ ਭਲੂਰੀਆ ਅਤੇ ਬਰਜ ਢਾਹਾਂ ਸਮੇਤ ਕੈਨੇਡਾ ਅਤੇ ਪੰਜਾਬ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ। ਸਮਾਗਮ ਦੌਰਾਨ ਲੇਖਕ ਡਾ. ਗੁਰਦੇਵ ਸਿੰਘ ਅਤੇ ਪ੍ਰੋ. ਗੁਰਭਜਨ ਗਿੱਲ ਦੇ ਵਿਸ਼ੇਸ਼ ਸੰਦੇਸ਼ ਵੀ ਸੰਗਤਾਂ ਨਾਲ ਸਾਂਝੇ ਕੀਤੇ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments