ਜਲੰਧਰ – ਹੰਸ ਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਵਿਖੇ ਸ੍ਰੀ ਸੁੱਖੀ ਬਾਠ ਨਾਲ ਰੂਬਰੂ ਪ੍ਰੋਗਰਾਮ ਦਾ ਆਯੋਜਨ
ਹੰਸਰਾਜ ਮਹਿਲਾ ਮਹਾਂ ਵਿਦਿਆਲਿਆ ਜਲੰਧਰ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਜੀ ਦੇ ਯੋਗ ਨਿਰਦੇਸ਼ਾਂ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਨਵਰੂਪ ਦੀ ਅਗਵਾਈ ਵਿੱਚ ਇੱਕ ਸੰਖੇਪ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਸਰਪ੍ਰਸਤ ਉੱਘੇ ਕਾਰੋਬਾਰੀ ਸ੍ਰੀ ਸੁੱਖੀ ਬਾਠ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਪ੍ਰਿੰਸੀਪਲ ਡਾ ਏਕਤਾ ਖੋਸਲਾ ਜੀ ਨੇ ਸ੍ਰੀ ਸੁੱਖੀ ਬਾਠ ਜੀ ਦਾ ਸਵਾਗਤ
ਕੀਤਾ ਤੇ ਨਾਲ ਹੀ ਉਹਨਾਂ ਨੂੰ ਅਜਿਹੀ ਸ਼ਖਸੀਅਤ ਦੱਸਿਆ ਜੋ ਸਮਾਜ ਦੀ ਬੇਹਤਰੀ ਵਾਸਤੇ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਹਨ ।ਉਹਨਾਂ ਨੇ ਹੀ ਅਜਿਹੀਆਂ ਸ਼ਖਸੀਅਤਾਂ ਤੋਂ ਪ੍ਰੇਰਨਾ ਲੈਣ ਲਈ ਵਿਦਿਆਰਥੀਆਂ ਨੂੰ ਕਿਹਾ ਤੇ ਨਾਲ ਹੀ ਭਵਿੱਖ ਵਿੱਚ ਸਮਾਜ ਸੇਵਾ ਅਤੇ ਚੰਗੇ ਕਾਰਜਾਂ ਲਈ ਅੱਗੇ ਆਉਣ ਲਈ ਪ੍ਰੇਰਤ ਕੀਤਾ । ਪੰਜਾਬੀਵਿਭਾਗ ਦੇ ਮੁਖੀ ਡਾ ਨਵਰੂਪ ਨੇ ਵੀ ਸੁੱਖੀ ਬਾਠ ਜੀ ਦੀ ਸ਼ਖਸੀਅਤ ਨੂੰ ਬੇਮਿਸਾਲ ਦੱਸਿਆ ਜਿਨ੍ਹਾਂ ਨੇ ਵਿਦੇਸ਼ ਵਿੱਚ ਰਹਿੰਦਿਆਂ ਵੀ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪ੍ਰੇਮ ਅਤੇ ਸਮਰਪਣ ਕਾਇਮ ਰੱਖਿਆ ।ਪੰਜਾਬੀ ਵਿਭਾਗ ਭਾਗ ਦੇ ਐਸੋਸੀਏਟ ਪ੍ਰੋਫੈਸਰ ਕੁਲਜੀਤ ਕੌਰ ਨੇ ਸੁੱਖੀ ਬਾਠ ਜੀ ਨੂੰ ਜੀ ਆਇਆ ਕਹਿੰਦਿਆਂ ਉਹਨਾਂ ਦਾ ਐਚ ਐਮ ਵੀ ਆਉਣ ਦਾ ਇਹ ਸਬੱਬ ਬਹੁਤ ਲਾਹੇਵੰਦ ਦੱਸਿਆ ਜਿਸ ਨਾਲ ਵਿਦਿਆਰਥੀਆਂ ਨੂੰ ਇੱਕ ਨਵਾਂ ਉਤਸਾਹ ਮਿਲੇਗਾ ।ਉਹ ਮਾਤ ਭਾਸ਼ਾ ਨਾਲ ਹੋਰ ਜਿਆਦਾ ਨੇੜਤਾ ਨਾਲ ਜੁੜਨ ਦੀ ਕੋਸ਼ਿਸ਼ ਕਰਨਗੇ।







