HomeCanadaਡਾਇਮੰਡ ਕਲਚਰ ਕਲੱਬ ਵੱਲੋਂ ਕਰਵਾਇਆ “ਪੰਜਾਬੀ ਮੇਲਾ 2026” ਐਬਟਸਫੋਰਡ ਵਿੱਚ ਬਣਿਆ ਖਿੱਚ...

ਡਾਇਮੰਡ ਕਲਚਰ ਕਲੱਬ ਵੱਲੋਂ ਕਰਵਾਇਆ “ਪੰਜਾਬੀ ਮੇਲਾ 2026” ਐਬਟਸਫੋਰਡ ਵਿੱਚ ਬਣਿਆ ਖਿੱਚ ਦਾ ਕੇਂਦਰ

ਰਵੀ ਕਾਂਤ ਸ਼ਰਮਾ May 23 2006, ਐਬਟਸਫੋਰਡ – ਡਾਇਮੰਡ ਕਲਚਰ ਕਲੱਬ ਵੱਲੋਂ ਕਰਵਾਇਆ ਗਿਆ “ਪੰਜਾਬੀ ਮੇਲਾ 2026” ਐਬਟਸਫੋਰਡ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਯਾਦਗਾਰ ਢੰਗ ਨਾਲ ਸੰਪੰਨ ਹੋਇਆ।

ਪੰਜਾਬੀ ਸੱਭਿਆਚਾਰ, ਲੋਕ ਸੰਗੀਤ ਅਤੇ ਵਿਰਸੇ ਦੀਆਂ ਰੌਣਕਾਂ ਨਾਲ ਸਜਿਆ ਇਹ ਮੇਲਾ ਪੰਜਾਬੀ ਭਾਈਚਾਰੇ ਲਈ ਖਾਸ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ।

ਮੇਲੇ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਸੱਜਣ ਅਦੀਬ, ਹਰਦੇਵ ਮਾਹੀਨੰਗਲ ਅਤੇ ਜਸਮੀਨ ਅਖਤਰ ਨੇ ਆਪਣੀਆਂ ਸੁਰੀਲੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਕਲਾਕਾਰਾਂ ਨਾਲ ਮਿਲਣ ਅਤੇ ਯਾਦਗਾਰੀ ਤਸਵੀਰਾਂ ਖਿੱਚਵਾਉਣ ਦਾ ਮੌਕਾ ਵੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਂਦਰ ਰਿਹਾ।

ਇਸ ਮੌਕੇ ਚੜ੍ਹਦੀਕਲਾ ਟਾਈਮ ਟੀਵੀ ਨਾਲ ਜੁੜੇ ਪ੍ਰਤੀਨਿਧੀ ਨੂੰ ਮੇਲੇ ਦੇ ਮੁੱਖ ਪ੍ਰਬੰਧਕ ਰਾਜਾ ਗਿੱਲ ਅਤੇ ਸੋਨੀ ਸਿੱਧੂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਲਈ ਪੂਰੀ ਟੀਮ ਦਾ ਦਿਲੋਂ ਧੰਨਵਾਦ ਪ੍ਰਗਟ ਕੀਤਾ ਗਿਆ। https://youtu.be/phNe2Tf9MEM?si=ubBbLzHXwx6SwCjv

ਮੇਲੇ ਵਿੱਚ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ, ਸੰਗੀਤ ਅਤੇ ਭਾਈਚਾਰਕ ਮਿਲਾਪ ਦੀ ਖਾਸ ਰੌਣਕ ਵੇਖਣ ਨੂੰ ਮਿਲੀ। ਆਯੋਜਕਾਂ ਨੇ ਕਿਹਾ ਕਿ ਅਜਿਹੇ ਮੇਲੇ ਪੰਜਾਬੀ ਵਿਰਸੇ, ਭਾਸ਼ਾ ਅਤੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

RELATED ARTICLES
- Advertisment -
Google search engine
Google search engine

Most Popular

Recent Comments