HomeCanadaਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੂੰ ਨਵਾਂ ਸੀਈਓ ਨਿਯੁਕਤ , ਕੈਮਿਲੋ ਸਿਪਰੀਆਨੋ ਨੇ...

ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੂੰ ਨਵਾਂ ਸੀਈਓ ਨਿਯੁਕਤ , ਕੈਮਿਲੋ ਸਿਪਰੀਆਨੋ ਨੇ ਸੰਭਾਲੀ ਜ਼ਿੰਮੇਵਾਰੀ

ਟੋਰਾਂਟੋ, 24 ਮਈ (ਨਿਊਜ਼ ਡੈਸਕ): ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (TDSB) ਨੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ (CEO) ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।

ਸ਼ੁੱਕਰਵਾਰ ਨੂੰ ਜਾਰੀ ਬਿਆਨ ਮੁਤਾਬਕ ਕੈਮਿਲੋ ਸਿਪਰੀਆਨੋ ਨੂੰ ਟੀਡੀਐੱਸਬੀ ਦਾ ਨਵਾਂ ਸੀਈਓ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸਟੇਸੀ ਜ਼ੱਕਰ ਨੂੰ ਮੁੱਖ ਵਿੱਤ ਅਧਿਕਾਰੀ (CFO) ਅਤੇ ਮੁੱਖ ਸੰਚਾਲਨ ਅਧਿਕਾਰੀ (COO) ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜ਼ੱਕਰ 2025 ਦੇ ਅੰਤ ਤੋਂ ਕਾਰਜਕਾਰੀ ਸਿੱਖਿਆ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਸਨ।

ਟੀਡੀਐੱਸਬੀ ਦੇ ਸੁਪਰਵਾਈਜ਼ਰ ਰੋਹਿਤ ਗੁਪਤਾ ਨੇ ਕਿਹਾ ਕਿ ਬੋਰਡ ਇਸ ਮਹੱਤਵਪੂਰਨ ਸਮੇਂ ਵਿੱਚ ਕੈਮਿਲੋ ਸਿਪਰੀਆਨੋ ਦਾ ਸਵਾਗਤ ਕਰਦਾ ਹੈ। ਉਨ੍ਹਾਂ ਦੇ ਅਨੁਸਾਰ ਸੰਗਠਨਾਤਮਕ ਸੁਧਾਰ, ਵਿੱਤੀ ਮਜ਼ਬੂਤੀ ਅਤੇ ਵਿਦਿਆਰਥੀ ਨਤੀਜਿਆਂ ਵਿੱਚ ਸੁਧਾਰ ਲਿਆਉਣ ਦਾ ਸਿਪਰੀਆਨੋ ਦਾ ਤਜ਼ਰਬਾ ਬੋਰਡ ਲਈ ਲੰਬੇ ਸਮੇਂ ਤੱਕ ਲਾਭਦਾਇਕ ਰਹੇਗਾ।

ਸਿਪਰੀਆਨੋ ਇਸ ਸਮੇਂ ਨਿਆਗਰਾ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਸੀਈਓ ਅਤੇ ਸਿੱਖਿਆ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਉਹ 5 ਜੂਨ ਨੂੰ ਉਸ ਅਹੁਦੇ ਤੋਂ ਅਸਤੀਫ਼ਾ ਦੇਣਗੇ ਅਤੇ ਉਸ ਤੋਂ ਬਾਅਦ TDSB ਨਾਲ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣਗੇ।

ਉਹ 2020 ਤੋਂ ਨਿਆਗਰਾ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨਾਲ ਜੁੜੇ ਹੋਏ ਹਨ ਅਤੇ ਇਸ ਤੋਂ ਪਹਿਲਾਂ ਹੈਲਟਨ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵਿੱਚ ਵੀ ਕਈ ਉੱਚ ਅਹੁਦਿਆਂ ‘ਤੇ ਕੰਮ ਕਰ ਚੁੱਕੇ ਹਨ।

RELATED ARTICLES
- Advertisment -
Google search engine
Google search engine

Most Popular

Recent Comments