HomeCanadaਆਸਟ੍ਰੇਲੀਆ ਦੌਰੇ ਤੋਂ ਬਾਅਦ ਕਵੀਸ਼ਰ ਭਾਗੋਵਾਲੀਆ ਦਾ ਸੰਗਤਾਂ ਦਾ ਧੰਨਵਾਦ

ਆਸਟ੍ਰੇਲੀਆ ਦੌਰੇ ਤੋਂ ਬਾਅਦ ਕਵੀਸ਼ਰ ਭਾਗੋਵਾਲੀਆ ਦਾ ਸੰਗਤਾਂ ਦਾ ਧੰਨਵਾਦ

ਪ੍ਰਸਿੱਧ ਕਵੀਸ਼ਰ ਭਾਗੋਵਾਲੀਆ ਨੇ ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਮਿਲੇ ਪਿਆਰ, ਸਤਿਕਾਰ ਅਤੇ ਸਹਿਯੋਗ ਲਈ ਉੱਥੋਂ ਦੀਆਂ ਸਿੱਖ ਸੰਗਤਾਂ, ਗੁਰੂ ਘਰਾਂ ਦੇ ਪ੍ਰਬੰਧਕਾਂ, ਸੱਜਣਾਂ ਅਤੇ ਮਿੱਤਰਾਂ ਦਾ ਦਿਲੋਂ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ

ਆਸਟ੍ਰੇਲੀਆ ਦੀਆਂ ਸੰਗਤਾਂ ਨੇ ਉਨ੍ਹਾਂ ਨੂੰ ਉਮੀਦ ਤੋਂ ਕਿਤੇ ਵੱਧ ਪਿਆਰ ਅਤੇ ਸਨਮਾਨ ਦੇ ਕੇ ਨਿਵਾਜਿਆ, ਜਿਸ ਲਈ ਉਹ ਹਮੇਸ਼ਾ ਕਰਜ਼ਦਾਰ ਰਹਿਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਮਜਬੂਰੀਆਂ ਕਾਰਨ ਉਹ ਸਾਰੇ ਸੱਦੇ ਅਤੇ ਹੁਕਮ ਪੂਰੇ ਨਹੀਂ ਕਰ ਸਕੇ, ਜਿਸ ਲਈ ਉਹ ਸਬੰਧਤ ਸੱਜਣਾਂ ਤੋਂ ਖਿਮਾ ਦੇ ਪਾਤਰ ਹਨ।

ਭਾਗੋਵਾਲੀਆ ਨੇ ਕਿਹਾ ਕਿ ਹੁਣ ਉਹ ਆਪਣੇ ਵਤਨ ਪਰਤ ਆਏ ਹਨ ਅਤੇ ਇੱਥੋਂ ਦੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਨ। ਉਨ੍ਹਾਂ ਨੇ ਸਾਰਿਆਂ ਦੀਆਂ ਵਫ਼ਾਵਾਂ, ਪਿਆਰ ਅਤੇ ਸਹਿਯੋਗ ਲਈ ਮੁੜ ਧੰਨਵਾਦ ਪ੍ਰਗਟ ਕੀਤਾ।

RELATED ARTICLES
- Advertisment -
Google search engine
Google search engine

Most Popular

Recent Comments