HomeUncategorizedਅਲਬਰਟਾ ਰਾਇਸ਼ੁਮਾਰੀ ਮਾਮਲੇ ‘ਤੇ ਓਂਟਾਰੀਓ ਪ੍ਰੀਮੀਅਰ ਡਗ ਫੋਰਡ ਦੀ ਸਖਤ ਪ੍ਰਤੀਕਿਰਿਆ

ਅਲਬਰਟਾ ਰਾਇਸ਼ੁਮਾਰੀ ਮਾਮਲੇ ‘ਤੇ ਓਂਟਾਰੀਓ ਪ੍ਰੀਮੀਅਰ ਡਗ ਫੋਰਡ ਦੀ ਸਖਤ ਪ੍ਰਤੀਕਿਰਿਆ

ਅਲਬਰਟਾ – ਓਨਟਾਰੀਓ ਦੇ ਪ੍ਰੀਮੀਅਰ Doug Ford ਨੇ ਅਲਬਰਟਾ ਦੇ ਸੰਭਾਵਿਤ ਵੱਖ ਹੋਣ ਸਬੰਧੀ ਰਾਇਸ਼ੁਮਾਰੀ ‘ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਜੇ ਅਲਬਰਟਾ ਕੈਨੇਡਾ ਤੋਂ ਵੱਖ ਹੁੰਦਾ ਹੈ ਤਾਂ ਇਹ “ਤਬਾਹਕੁੰਨ” ਸਾਬਤ ਹੋਵੇਗਾ।

ਇਹ ਬਿਆਨ ਉਸ ਵੇਲੇ ਆਇਆ ਜਦੋਂ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵੱਲੋਂ ਐਲਾਨ ਕੀਤਾ ਗਿਆ ਕਿ ਅਕਤੂਬਰ ਵਿੱਚ ਲੋਕਾਂ ਤੋਂ ਇਹ ਵੋਟ ਕਰਵਾਈ ਜਾਵੇਗੀ ਕਿ ਕੀ ਪ੍ਰੋਵਿੰਸ ਨੂੰ ਅਲੱਗ ਹੋਣ ਸਬੰਧੀ ਰਾਇਸ਼ੁਮਾਰੀ ਕਰਵਾਉਣੀ ਚਾਹੀਦੀ ਹੈ ਜਾਂ ਨਹੀਂ।

ਸਾਲਟ ਸੇਂਟ ਮੈਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਡੱਗ ਫੋਰਡ ਨੇ ਕਿਹਾ, “ਮੈਂ ਕਦੇ ਵੀ ਓਨਟਾਰੀਓ ਦੇ ਲੋਕਾਂ ਅੱਗੇ ਇਸ ਤਰ੍ਹਾਂ ਦਾ ਸਵਾਲ ਨਹੀਂ ਰੱਖਾਂਗਾ। ਮੇਰੇ ਖਿਆਲ ਵਿੱਚ ਇਹ ਕਦੇ ਜਿੱਤ ਨਹੀਂ ਸਕਦਾ।” ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਡੈਨੀਅਲ ਸਮਿਥ ਆਪਣੀ ਸਿਆਸੀ ਹਮਾਇਤ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਮਾਮਲੇ ‘ਤੇ ਕੇਂਦਰੀ ਸਰਕਾਰ ਵੱਲੋਂ ਵੀ ਪ੍ਰਤੀਕਿਰਿਆ ਆਈ ਹੈ। ਕੈਨੇਡਾ ਦੀ ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਇਕਜੁੱਟ ਕੈਨੇਡਾ ਦੀ ਵਕਾਲਤ ਕਰਦਿਆਂ ਕਿਹਾ ਕਿ “ਮਜ਼ਬੂਤ ਅਲਬਰਟਾ ਨਾਲ ਹੀ ਮਜ਼ਬੂਤ ਕੈਨੇਡਾ ਬਣਦਾ ਹੈ।”

ਉਧਰ ਪ੍ਰਧਾਨ ਮੰਤਰੀ Mark Carney ਨੇ ਵੀ ਕਿਹਾ ਹੈ ਕਿ ਕੈਨੇਡਾ ਦੁਨੀਆ ਦਾ ਸਭ ਤੋਂ ਵਧੀਆ ਦੇਸ਼ ਹੈ ਅਤੇ ਸਰਕਾਰ ਅਲਬਰਟਾ ਨਾਲ ਮਿਲ ਕੇ ਦੇਸ਼ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੀ ਹੈ।

RELATED ARTICLES
- Advertisment -
Google search engine
Google search engine

Most Popular

Recent Comments