Home Canada ਹਰਜੀਤ ਦੌਧਰੀਆ ਜੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਿਤ

ਹਰਜੀਤ ਦੌਧਰੀਆ ਜੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਆਯੋਜਿਤ

0

ਸਰੀ (ਰਵੀ ਕਾਂਤ ਸ਼ਰਮਾ): ਹਰਜੀਤ ਦੌਧਰੀਆ ਜੀ ਦੀ ਪਿਆਰੀ ਯਾਦ ਵਿੱਚ ਇਕ ਸ਼ਰਧਾਂਜਲੀ ਸਮਾਗਮ ਪਰਿਵਾਰ ਵੱਲੋਂ  ਪ੍ਰਸਿੱਧ ਕਾਰੋਬਾਰੀ ਅਤੇ ਸਮਾਜ ਸੇਵੀ ਸੁਖੀ ਬਾਠ ਜੀ ਦੇਸਹਿਯੋਗ ਨਾਲ ਆਯੋਜਿਤ ਕੀਤਾ ਗਿਆ।ਇਸ ਮੌਕੇ ਉਨ੍ਹਾਂ ਦੇ ਸਗੇ-ਸੰਬੰਧੀਆਂ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਹਾਜ਼ਰੀਨਾਂ ਨੇ ਹਰਜੀਤ ਦੌਧੜੀਆ ਜੀ ਵੱਲੋਂ ਸਮਾਜ ਲਈ ਕੀਤੇ ਗਏ ਯੋਗਦਾਨਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਸਰਾਹਨਾ ਕੀਤੀ।

ਵਕਤਾਵਾਂ ਨੇ ਕਿਹਾ ਕਿ ਹਰਜੀਤ ਦੌਧਰੀਆ ਜੀ ਦੀ ਸੇਵਾ ਅਤੇ ਉਨ੍ਹਾਂ ਦਾ ਸੁਭਾਉ ਹਮੇਸ਼ਾ ਯਾਦ ਰਹੇਗਾ ਅਤੇ ਉਹ ਸਦਾ ਹੀ ਲੋਕਾਂ ਦੇ ਦਿਲਾਂ ਵਿੱਚ ਜੀਊਂਦੇ ਰਹਿਣਗੇ।

ਇਸ ਮੌਕੇ ਭਾਵੁਕ ਸ਼ਬਦਾਂ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਗਿਆ—
“ਇੱਕ ਸਾਲ ਬੀਤ ਗਿਆ ਹੈ, ਪਰ ਤੁਹਾਡੀ ਮੌਜੂਦਗੀ ਅੱਜ ਵੀ ਹਰ ਯਾਦ ਅਤੇ ਸਾਂਝੇ ਪਿਆਰ ਵਿੱਚ ਮਹਿਸੂਸ ਹੁੰਦੀ ਹੈ।”

 

NO COMMENTS

LEAVE A REPLY

Please enter your comment!
Please enter your name here

Exit mobile version