Home Canada ਮੌਂਟਰੀਅਲ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੰਘੇੜਾ ਬਰਦਰਜ਼ ਵੱਲੋਂ...

ਮੌਂਟਰੀਅਲ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੰਘੇੜਾ ਬਰਦਰਜ਼ ਵੱਲੋਂ ਲੰਗਰਾਂ ਦੀ ਅਤੁੱਟ ਸੇਵਾ

0

ਕੈਨੇਡਾ ਮੌਂਟਰਿਅਲ (ਮਨਿੰਦਰ) : ਕਨੈਡਾ ਮੌਂਟਰੀਅਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਵਿਸ਼ਾਲ ਨਗਰ ਕੀਰਤਨ ਮੌਂਟਰੀਅਲ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਚਾਅ ਨਾਲ ਸਜਾਇਆ ਗਿਆ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਪਵਿੱਤਰ ਮੌਕੇ ‘ਤੇ ਜਿੱਥੇ ਪੂਰਾ ਮਾਹੌਲ ਗੁਰਬਾਣੀ ਦੇ ਇਲਾਹੀ ਕੀਰਤਨ ਨਾਲ ਨਿਹਾਲ ਹੋ ਰਿਹਾ ਸੀ, ਉੱਥੇ ਹੀ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਇਸ ਨਗਰ ਕੀਰਤਨ ਵਿੱਚ ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮੌਂਟਰੀਅਲ ਦੀ ਪ੍ਰਸਿੱਧ ਨੈਸ਼ਨਲ ਟ੍ਰਾਂਸਪੋਰਟ (National Transport) ਤੇ ਸੰਘੇੜਾ ਬਰਦਰਜ਼ ਵੱਲੋਂ ਲੰਗਰ ਦੀ ਸੇਵਾ ਬੜੀ ਤਨਦੇਹੀ ਨਾਲ ਨਿਭਾਈ ਗਈ। ਉਨ੍ਹਾਂ ਵੱਲੋਂ ਆਪਣਾ ਖੁਦ ਦਾ ਵਿਸ਼ੇਸ਼ ਟੈਂਟ ਲਗਾ ਕੇ ਸੰਗਤਾਂ ਲਈ ਕਈ ਪ੍ਰਕਾਰ ਦੇ ਸਵਾਦਿਸ਼ਟ ਲੰਗਰ ਤਿਆਰ ਕੀਤੇ ਗਏ ਸਨ, ਜੋ ਸਾਰਾ ਦਿਨ ਨਿਰੰਤਰ ਵਰਤਾਏ ਗਏ।
ਇਸ ਨਗਰ ਕੀਰਤਨ ਵਿੱਚ ਸਾਰੇ ਸੰਘੇੜਾ ਪਰਿਵਾਰ ਨਾਲ ਅਣਥੱਕ ਸੇਵਾਦਾਰਾਂ—ਸੁਖਮਿੰਦਰ ਸਿੰਘ ਸੰਘੇੜਾ, ਗੁਰਮੁਖ ਸਿੰਘ ਸੰਘੇੜਾ, ਸੁਖਜਿੰਦਰ ਸਿੰਘ ਸੰਘੇੜਾ ਅਤੇ ਕੇਵਲ ਸਿੰਘ ਸੰਘੇੜਾ ਨੇ ਆਪਣੀ ਪੂਰੀ ਟੀਮ ਸਮੇਤ ਆਈਆਂ ਹੋਈਆਂ ਸੰਗਤਾਂ ਦੀ ਬੜੇ ਪਿਆਰ ਅਤੇ ਸਤਿਕਾਰ ਨਾਲ ਸੇਵਾ ਕੀਤੀ।
ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਸੰਘੇੜਾ ਬਰਦਰਜ਼ (ਨੈਸ਼ਨਲ ਟ੍ਰਾਂਸਪੋਰਟ) ਦੇ ਇਸ ਸ਼ਲਾਘਾਯੋਗ ਉਪਰਾਲੇ ਅਤੇ ਪਿਛਲੇ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਨਿਸ਼ਕਾਮ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ।

NO COMMENTS

LEAVE A REPLY

Please enter your comment!
Please enter your name here

Exit mobile version