HomeUncategorizedਜੂਨ 1984 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 16 ਵਾਂ...

ਜੂਨ 1984 ਘੱਲੂਘਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 16 ਵਾਂ ਖੂਨਦਾਨ ਕੈਂਪ 7 ਜੂਨ ਤਿਆਰੀਆਂ ਮੁਕੰਮਲ

ਕੈਨੇਡਾ ਮੌਂਟਰਿਅਲ ( ਮਨਿੰਦਰ): ਜੂਨ 1984 ਦੇ ਘੱਲੂਘਾਰਾ ਦੇ ਮਹਾਨ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ’16 ਵਾ ਖੂਨਦਾਨ ਕੈਂਪ’ ਆਉਂਦੇ 7 ਜੂਨ ਦਿਨ ਐਤਵਾਰ ਵੋਦਰਾਏ ਡੋਰਿਅਨ ਵਿੱਚ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਲਗਾਇਆ ਜਾ ਰਿਹਾ ਹੈ। ਇਹ ਮਾਨਵਤਾ ਭਲਾਈ ਦਾ ਕਾਰਜ ‘ਸਿੱਖ ਵਿਜ਼ਨ ਐਸੋਸੀਏਸ਼ਨ ਮਾਂਟਰੀਅਲ’ ਵੱਲੋਂ ‘ (Héma-Québec) ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਸੰਸਥਾ ਦੇ ਮੌਜੂਦਾ ਪ੍ਰਧਾਨ ਲਖਬੀਰ ਸਿੰਘ ਅਤੇ ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਦੀ ਦੇਖ-ਰੇਖ ਹੇਠ ਸਮੂਹ ਮੈਂਬਰਾਂ ਵੱਲੋਂ ਕੈਂਪ ਦੀਆਂ ਸਾਰੀਆਂ ਪ੍ਰਸ਼ਾਸਨਿਕ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।ਸਿੱਖ ਵਿਜ਼ਨ ਐਸੋਸੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਸਮਾਜਿਕ ਅਤੇ ਧਾਰਮਿਕ ਸਮਾਗਮ ਕਰਵਾਉਂਦੇ ਆ ਰਹੇ ਹਨ।
ਖੂਨਦਾਨ ਕੈਂਪ ਦਾ ਸਥਾਨ ‘Opticentre St-Jean-Baptiste’ (145 Harwood Blvd, Vaudreuil-Dorion) ਵਿਖੇ ਲਗਾਇਆ ਜਾ ਰਿਹਾ ਹੈ। ਖੂਨ ਇਕੱਤਰ ਕਰਨ ਦਾ ਕਾਰਜ ਸਵੇਰੇ 10:00 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4:00 ਵਜੇ ਤੱਕ ਨਿਰੰਤਰ ਜਾਰੀ ਰਹੇਗਾ, ਜਿੱਥੇ Hema Qubec ਦੇ ਮਾਹਿਰ ਡਾਕਟਰਾਂ ਦੀ ਟੀਮ ਸੇਵਾਵਾਂ ਨਿਭਾਏਗੀ।
ਖੂਨਦਾਨੀ ਨੌਜਵਾਨਾਂ ਲਈ ਵਿਸ਼ੇਸ਼ ‘ਐਪਰੀਸੀਏਸ਼ਨ ਲੈਟਰ’ ਅਤੇ ਲੰਗਰ ਦਾ ਪ੍ਰਬੰਧ ਸੰਸਥਾ ਵੱਲੋਂ ਕੈਂਪ ਵਿੱਚ ਖੂਨਦਾਨ ਕਰਨ ਲਈ ਪਹੁੰਚਣ ਵਾਲੇ ਸਮੂਹ ਨੂੰ ‘ਸਿੱਖ ਵਿਜ਼ਨ ਐਸੋਸੀਏਸ਼ਨ’ ਵੱਲੋਂ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਪੱਤਰ (, ਜੋ ਉਨ੍ਹਾਂ ਦੇ ਭਵਿੱਖ ਅਤੇ ਸਮਾਜਿਕ ਕਾਰਜਾਂ ਦੇ ਰਿਕਾਰਡ ਲਈ ਬੇਹੱਦ ਲਾਹੇਵੰਦ ਸਿੱਧ ਹੋਵੇਗਾ (ਗੁਰੂ ਕੇ ਲੰਗਰ) ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਸੰਗਤਾਂ ਨੂੰ ਵਧ-ਚੜ੍ਹ ਕੇ ਪਹੁੰਚਣ ਦੀ ਅਪੀਲ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ
ਪ੍ਰਧਾਨ ਲਖਬੀਰ ਸਿੰਘ, ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਅਤੇ ਸਮੂਹ ਮੈਂਬਰਾਂ ਨੇ ਮਾਂਟਰੀਅਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀਆਂ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਜਾ ਰਹੇ ਇਸ ਤੀਜੇ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਖੂਨਦਾਨ ਮਹਾਦਾਨ ਕਰਨ ਅਤੇ ਮਾਨਵਤਾ ਦੀ ਸੇਵਾ ਵਿੱਚ ਆਪਣਾ ਹਿੱਸਾ ਪਾਉਣ।
ਆਪਣਾ ਕੀਮਤੀ ਸਮਾਂ ਬਚਾਉਣ ਲਈ ਸੁਚਾਰੂ ਪ੍ਰਬੰਧ ਲਈ ਖੂਨਦਾਨੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਹੇਠ ਲਿਖੇ ਤਰੀਕਿਆਂ ਰਾਹੀਂ ਆਪਣੀ ਅਪੌਇੰਟਮੈਂਟ (ਸਮਾਂ) ਪਹਿਲਾਂ ਹੀ ਬੁੱਕ ਕਰਵਾਉਣ:
ਫ਼ੋਨ ਰਾਹੀਂ ਬੁਕਿੰਗ: ਟੋਲ-ਫ੍ਰੀ ਨੰਬਰ
1800 343-7264 ‘
ਖੂਨਦਾਨ ਕੈਂਪ ਸੰਬੰਧ ਵਿੱਚ ਕਿਸੇ ਵੀ ਜਾਣਕਾਰੀ ਲਈ ਇਹਨਾਂ ਨੰਬਰਾਂ ਸੰਪਰਕ ਕਰੋ +1 514 971-9903

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments