IPS ਕੇਤਲ ਬਾਂਸਲ ਨੇ DSP ਰੈਂਕ ਦੇ ਕੁੱਲ 14 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

0
171

ਚੰਡੀਗੜ੍ਹ : ਚੰਡੀਗੜ੍ਹ ਪੁਲਿਸ (Chandigarh Police) ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਹੁਣ ਵੱਡੀ ਗਿਣਤੀ ਵਿੱਚ ਡੀ.ਐਸ.ਪੀ. ਬਦਲੇ ਗਏ ਹਨ। ਆਈ.ਪੀ.ਐਸ. ਕੇਤਲ ਬਾਂਸਲ (IPS Ketal Bansal),(ਐਸ.ਪੀ. ਪੁਲਿਸ ਹੈੱਡਕੁਆਰਟਰ) ਨੇ ਹੁਕਮ ਜਾਰੀ ਕਰਕੇ ਡੀ.ਐਸ.ਪੀ. ਰੈਂਕ ਦੇ ਕੁੱਲ 14 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਡੀ.ਐਸ.ਪੀ. ਜਸਵਿੰਦਰ ਸਿੰਘ ਨੂੰ ਟਰੈਫਿਕ ਰੋਡ ਐਂਡ ਸੇਫਟੀ ਤੋਂ ਸਾਊਥ ਡਵੀਜ਼ਨ ਵਿੱਚ ਤਾਇਨਾਤ ਕਰਕੇ ਐਸ.ਡੀ.ਪੀ.ਓ. ਸਾਊਥ ਲਾਇਆ ਗਿਆ ਹੈ।

ਇਸੇ ਤਰ੍ਹਾਂ ਡੀ.ਐਸ.ਪੀ. ਰਾਮ ਗੋਪਾਲ ਨੂੰ ਇੰਟੈਲੀਜੈਂਸ ਵਿੰਗ ਤੋਂ ਡੀ.ਐਸ.ਪੀ. ਟਰੈਫਿਕ, ਡੀ.ਐਸ.ਪੀ. ਦਲਬੀਰ ਸਿੰਘ ਨੂੰ ਐਸ.ਡੀ.ਪੀ.ਓ. ਸਾਊਥ ਤੋਂ ਸੀ.ਆਈ.ਡੀ., ਡੀ.ਐਸ.ਪੀ. ਹਰਜੀਤ ਕੌਰ ਨੂੰ ਟਰੈਫਿਕ ਤੋਂ ਪੀ.ਸੀ.ਆਰ., ਡੀ.ਐਸ.ਪੀ. ਸੁਖਵਿੰਦਰ ਪਾਲ ਨੂੰ ਪੀ.ਸੀ.ਆਰ. ਤੋਂ ਆਈ.ਆਰ.ਬੀ., ਡੀ.ਐਸ.ਪੀ. ਉਦੈਪਾਲ ਸਿੰਘ ਨੂੰ ਕ੍ਰਾਈਮ ਬਰਾਂਚ ਤੋਂ ਡੀ.ਐਸ.ਪੀ. ਹਾਈਕੋਰਟ ਸਕਿਉਰਿਟੀ , ਡੀ.ਐਸ.ਪੀ. ਉਮਰਾਓ ਸਿੰਘ ਨੂੰ ਹਾਈਕੋਰਟ ਸੁਰੱਖਿਆ ਤੋਂ ਡੀ.ਐਸ.ਪੀ. ਟਰੇਨਿੰਗ, ਡੀ.ਐਸ.ਪੀ. ਸੀਤਾ ਦੇਵੀ ਨੂੰ ਮਹਿਲਾ ਸੈੱਲ ਤੋਂ ਡੀ.ਐਸ.ਪੀ.ਕਮਿਊਨਿਟੀ ਪੁਲਿਸ ਅਤੇ ਡੀ.ਐਸ.ਪੀ. ਐਡਮਿਨ (ਵਾਧੂ ਚਾਰਜ) ਨਿਯੁਕਤ ਕੀਤਾ ਗਿਆ ਹੈ।

ਜਦੋਂ ਕਿ ਡੀ.ਐਸ.ਪੀ. ਜਸਵਿੰਦਰ ਕੌਰ ਨੂੰ ਟਰੇਨਿੰਗ ਤੋਂ ਡੀ.ਐਸ.ਪੀ. ਮਹਿਲਾ ਸੈੱਲ, ਡੀ.ਐਸ.ਪੀ. ਜਸਵੀਰ ਸਿੰਘ ਨੂੰ ਅਪਰੇਸ਼ਨ ਸੈੱਲ ਤੋਂ ਸੀ.ਡੀ.ਪੀ.ਓ. ਨਾਰਥ ਈਸਟ ਦਾ ਵਧੀਕ ਚਾਰਜ ਕ੍ਰਾਈਮ ਬ੍ਰਾਂਚ, ਡੀ.ਐਸ.ਪੀ.ਪੀ ਅਭਿਨੰਦਨ ਨੂੰ ਨਾਰਥ ਈਸਟ ਤੋਂ ਡੀ.ਐਸ.ਪੀ. ਅਪਰੇਸ਼ਨ ਸੈੱਲ ਤੋਂ ਐਡੀਸ਼ਨਲ ਚਾਰਜ ਈ.ਓ.ਡਬਲਿਊ., ਡੀ.ਐਸ.ਪੀ. ਰਜਨੀਸ਼ ਨੂੰ ਪੁਲਿਸ ਲਾਈਨਜ਼ ਤੋਂ ਸੀ.ਡੀ.ਪੀ.ਓ. ਪੂਰਬੀ ਅਤੇ ਵਧੀਕ ਚਾਰਜ ਜ਼ਿਲ੍ਹਾ ਕਰਾਈਮ ਸੈੱਲ, ਡੀ.ਐਸ.ਪੀ. ਨਿਆਤੀ ਮਿੱਤਲ ਨੂੰ ਡੀ.ਐਸ.ਪੀ. ਟ੍ਰੈਫਿਕ ਅਤੇ ਪੁਲਿਸ ਹੈੱਡਕੁਆਰਟਰ ਤੋਂ ਵਧੀਕ ਚਾਰਜ ਪੁਲਿਸ ਲਾਈਨਜ਼, ਡੀ.ਐਸ.ਪੀ. ਪਲਕ ਗੋਇਲ ਨੂੰ ਐਸ.ਡੀ.ਪੀ.ਓ. ਪੂਰਬੀ ਤੋਂ ਡੀ.ਐਸ.ਪੀ. ਪੁਲਿਸ ਹੈੱਡ ਕੁਆਰਟਰ ਅਤੇ ਡੀ.ਐਸ.ਪੀ. ਪੀ.ਐਲ.ਡਬਲਯੂ.ਸੀ. (ਵਾਧੂ ਚਾਰਜ) ਨਿਯੁਕਤ ਕੀਤਾ ਗਿਆ ਹੈ।

 

LEAVE A REPLY

Please enter your comment!
Please enter your name here