ਛਾਪੇਮਾਰੀ ਦੌਰਾਨ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਪੁਲਿਸ ਨੇ 3 ਮਸ਼ੀਨਾਂ ‘ਤੇ 11 ਟਿੱਪਰ ਕੀਤੇ ਕਾਬੂ

0
189

ਸ੍ਰੀ ਅਨੰਦਪੁਰ ਸਾਹਿਬ : ਬੀਤੀ ਦੇਰ ਰਾਤ ਸਥਾਨਕ ਪੁਲਿਸ ਨੇ ਨੇੜਲੇ ਪਿੰਡ ਅਗੰਮਪੁਰ ਦੇ ਕਰੱਸ਼ਰ ਜ਼ੋਨ ਵਿੱਚ ਨਾਜਾਇਜ਼ ਮਾਈਨਿੰਗ (illegal Mining) ਕਰ ਰਹੀਆਂ ਤਿੰਨ ਮਸ਼ੀਨਾਂ ਅਤੇ 11 ਟਿੱਪਰ ਜ਼ਬਤ ਕਰਕੇ ਅਣਪਛਾਤੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਹਿੰਮਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ‘ਤੇ ਪੁਲਿਸ ਨੇ ਬੀਤੀ ਰਾਤ ਅਗੰਮਪੁਰ ਜ਼ੋਨ ‘ਚ ਛਾਪੇਮਾਰੀ ਕਰ ਕੇ ਮੌਕੇ ਤੋਂ ਨਾਜਾਇਜ਼ ਮਾਈਨਿੰਗ ਕਰ ਰਹੀਆਂ 3 ਮਸ਼ੀਨਾਂ ਅਤੇ 11 ਟਿੱਪਰ ਫੜੇ ਹਨ।

ਉਨ੍ਹਾਂ ਦੱਸਿਆ ਕਿ ਮਸ਼ੀਨਾਂ ਅਤੇ ਟਿੱਪਰ ਜ਼ਬਤ ਕਰ ਲਏ ਗਏ ਹਨ ਅਤੇ ਅਣਪਛਾਤੇ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਅਗਲੇਰੀ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਿਧਾਨ ਸਭਾ ਰੂਪਨਗਰ ਦੇ ਇੰਚਾਰਜ ਬਰਿੰਦਰ ਸਿੰਘ ਢਿੱਲੋ ਨੇ ਲਾਈਵ ਹੋ ਕੇ ਬੀਤੀ ਰਾਤ ਕਰੀਬ 2 ਵਜੇ ਨੇੜਲੇ ਪਿੰਡ ਅਗੰਮਪੁਰ ਵਿੱਚ ਨਾਜਾਇਜ਼ ਮਾਈਨਿੰਗ ਕਰ ਰਹੇ ਕਰੈਸ਼ਰਾਂ ਦਾ ਪਰਦਾਫਾਸ਼ ਕੀਤਾ ਸੀ। ਬਰਿੰਦਰ ਢਿੱਲੋ ਦੇ ਲਾਈਵ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਲਾਈਵ ਹੋ ਕੇ ਬਰਿੰਦਰ ਢਿੱਲੋ ਨੇ ਤਾਂ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਕਰੱਸ਼ਰ ਜ਼ੋਨ ਵਿੱਚ ਦਰਜਨ ਤੋਂ ਵੱਧ ਮਸ਼ੀਨਾਂ ਅਤੇ 50 ਦੇ ਕਰੀਬ ਟਿੱਪਰ ਨਾਜਾਇਜ਼ ਮਾਈਨਿੰਗ ਵਿੱਚ ਲੱਗੇ ਹੋਏ ਹਨ।

 

LEAVE A REPLY

Please enter your comment!
Please enter your name here