ਰਾਜਸਥਾਨ : ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ (Rajasthan’s Jaisalmer District) ‘ਚ ਅੱਜ ਯਾਨੀ ਵੀਰਵਾਰ ਸਵੇਰੇ ਕਰੀਬ 10:20 ‘ਤੇ ਇਕ ਮਾਨਵ ਰਹਿਤ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਹਾਦਸਾ (The Plane Crash) ਜੈਸਲਮੇਰ ਤੋਂ ਕਰੀਬ 25 ਕਿਲੋਮੀਟਰ ਦੂਰ ਪਿਥਲਾ ਪਿੰਡ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਭਾਰਤੀ ਹਵਾਈ ਸੈਨਾ ਨੇ ਐਕਸ ‘ਤੇ ਪੋਸਟ ਕੀਤਾ, ‘ਭਾਰਤੀ ਹਵਾਈ ਸੈਨਾ ਦਾ ਇੱਕ ਰਿਮੋਟਲੀ ਪਾਇਲਟ ਜਹਾਜ਼ ਅੱਜ ਇੱਕ ਰੁਟੀਨ ਸਿਖਲਾਈ ਉਡਾਣ ਦੌਰਾਨ ਜੈਸਲਮੇਰ ਨੇੜੇ ਕਰੈਸ਼ ਹੋ ਗਿਆ। ਕਿਸੇ ਵੀ ਕਰਮਚਾਰੀ ਜਾਂ ਸੰਪਤੀ ਦਾ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਦਾ ਗਠਨ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਦਾ ਇੱਕ ਖੋਜ ਜਾਂ ਨਿਗਰਾਨੀ ਜਹਾਜ਼ ਅੱਜ ਸਵੇਰੇ ਜੈਸਲਮੇਰ ਵਿੱਚ ਸਿਪਲਾ ਗ੍ਰਾਮ ਪੰਚਾਇਤ ਦੇ ਬਹਿਲ ਕੀ ਢਾਣੀ ਨੇੜੇ ਹਾਦਸਾਗ੍ਰਸਤ ਹੋ ਗਿਆ, ਇਹ ਜਹਾਜ਼ ਕਿਸੇ ਜਾਨੀ ਨੁਕਸਾਨ ਤੋਂ ਬਿਨਾਂ ਇੱਕ ਉਜਾੜ ਖੇਤਰ ਵਿੱਚ ਕਰੈਸ਼ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਖੂਹੜੀ ਦੇ ਅਧਿਕਾਰੀ ਮਯ ਜਬਤਾ ਮੌਕੇ ‘ਤੇ ਪਹੁੰਚੇ। ਹਵਾਈ ਫੌਜ ਦੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀਆਂ ਨੇ ਘਟਨਾ ਦੀ ਅਦਾਲਤੀ ਜਾਂਚ ਸ਼ੁਰੂ ਕਰ ਦਿੱਤੀ ਹੈ।