Saturday, May 4, 2024
Google search engine
Homeਪੰਜਾਬਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਨੇ 4 ਸਾਲਾ ਬੱਚੇ ਨੂੰ ਦਰੜਿਆ

ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਨੇ 4 ਸਾਲਾ ਬੱਚੇ ਨੂੰ ਦਰੜਿਆ

ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ (Vidhan Sabha Constituency Dinanagar) ਅਧੀਨ ਪੈਂਦੇ ਪਿੰਡ ਬਿਆਨਪੁਰ ਨੇੜੇ ਸਕੂਟੀ ਤੇ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ (High Speed Bullet Motorcycle) ਦੀ ਟੱਕਰ ‘ਚ ਸਕੂਟੀ ‘ਤੇ ਸਵਾਰ 4 ਸਾਲਾ ਬੱਚੇ ਦੀ ਮੌਤ ਹੋ ਗਈ ਅਤੇ ਦਾਦੀ ਗੰਭੀਰ ਜ਼ਖਮੀ ਹੋ ਗਈ। ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਬਿਆਣਪੁਰ ਚੌਕੀ ਦੇ ਇੰਚਾਰਜ ਰਮੇਸ਼ ਕੁਮਾਰ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਵਾਲੀਆਂ ਆਪਣੀ ਪਤਨੀ ਪਰਮਜੋਤ ਕੌਰ ਅਤੇ ਪੋਤੇ ਵਰੁਣ ਨਾਲ ਸਕੂਟਰ ‘ਤੇ ਸਵਾਰ ਹੋ ਕੇ ਪਿੰਡ ਮੀਰਪੁਰ ਤੋਂ ਆਪਣੀ ਲੜਕੀ ਨੂੰ ਮਿਲ ਕੇ ਵਾਪਿਸ ਆਪਣੇ ਘਰ ਜਾ ਰਹੇ ਸਨ। ਜਦੋਂ ਸ਼ਾਮ 6.30 ਵਜੇ ਦੇ ਕਰੀਬ ਉਹ ਮੀਰਪੁਰ ਲਿੰਕ ਰੋਡ ਤੇ ਬਿਆਨਪੁਰ ਵੱਲ ਮੁੜਿਆ ਤਾਂ ਇੱਕ ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਆਇਆ। ਉਸਨੇ ਗਲਤ ਸਾਇਡ ਅਤੇ ਲਾਪਰਵਾਹੀ ਨਾਲ ਚਲ ਰਹੇ ਯੁਵਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਤਿੰਨੋਂ ਸੜਕ ਦੇ ਵਿਚਕਾਰ ਡਿੱਗ ਗਏ ਅਤੇ ਆਪਣੀ ਦਾਦੀ ਨਾਲ ਬੈਠਾ ਪੋਤਾ ਵਰੁਣ ਥਾਪਾ (4 ਸਾਲ) ਮੋਟਰਸਾਈਕਲ ਦੇ ਹੇਠਾਂ ਆ ਗਿਆ।

ਉਸ ਨੂੰ ਤੁਰੰਤ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਦਾਦੀ ਗੰਭੀਰ ਜ਼ਖਮੀ ਹੋਣ ਕਾਰਨ ਉਸ ਨੂੰ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦਾਦੇ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਤਫਤੀਸ਼ ਕਰਨ ਉਪਰੰਤ ਸਤਨਾਮ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਗਵਾਲੀਆ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਦੋਸ਼ੀ ਜਤਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਕੱਤੋਵਾਲਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments