Google search engine
Homeਪੰਜਾਬਕਰਵਾ ਚੌਥ ਦੀ ਰਾਤ ਜਲੰਧਰ ‘ਚ 8.14 ਵਜੇ ਦਿਖਾਈ ਦੇਵੇਗਾ ਚੰਦਰਮਾ, ਪੜ੍ਹੋ...

ਕਰਵਾ ਚੌਥ ਦੀ ਰਾਤ ਜਲੰਧਰ ‘ਚ 8.14 ਵਜੇ ਦਿਖਾਈ ਦੇਵੇਗਾ ਚੰਦਰਮਾ, ਪੜ੍ਹੋ ਪੂਰੀ ਖ਼ਬਰ

ਜੈਤੋ : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਆਹੁਤਾ ਔਰਤਾਂ ਦਾ ਸਭ ਤੋਂ ਪਸੰਦੀਦਾ ਤਿਉਹਾਰ ਕਰਵਾ ਚੌਥ (Karva Chauth) ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਵਾਰ ਇਹ ਤਿਉਹਾਰ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਦੇ ਦਿਨ, ਵਿਆਹੁਤਾ ਔਰਤਾਂ ਚੰਦ ਨੂੰ ਦੇਖਣ ਲਈ ਬੇਸਬਰੀ ਨਾਲ ਉਡੀਕ ਕਰਨਗੀਆਂ।

ਪ੍ਰਸਿੱਧ ਜੋਤਸ਼ੀ ਮਰਹੂਮ ਪੰਡਿਤ ਕਲਿਆਣ ਸਵਰੂਪ ਸ਼ਾਸਤਰੀ ਦੇ ਪੁੱਤਰ ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਚੰਦਰਮਾ ਰਾਤ 8.14 ਤੋਂ 8.36 ਵਜੇ ਤੱਕ ਦੇਖਿਆ ਜਾ ਸਕਦਾ ਹੈ। ਇਹ ਚੰਦ ਵੱਖ-ਵੱਖ ਸ਼ਹਿਰਾਂ ‘ਚ ਵੱਖ-ਵੱਖ ਸਮੇਂ ‘ਤੇ ਨਜ਼ਰ ਆਵੇਗਾ ਪਰ ਇਹ ਮੌਸਮ ‘ਤੇ ਨਿਰਭਰ ਕਰਦਾ ਹੈ।

ਪੰਡਿਤ ਸ਼ਿਵ ਕੁਮਾਰ ਨੇ ਦੱਸਿਆ ਕਿ ਪ੍ਰਸਿੱਧ ਪੰਚਨਾਮਾ ਨੇ ਚੰਦਰਮਾ ਦਰਸ਼ਨ ਦਾ ਸੰਭਾਵਿਤ ਸਮਾਂ ਜਲੰਧਰ ਵਿੱਚ ਰਾਤ 8.14 ਵਜੇ, ਫਰੀਦਕੋਟ ਵਿੱਚ 8.19, ਸ੍ਰੀ ਮੁਕਤਸਰ ਸਾਹਿਬ ਵਿੱਚ 8.21, ਫਾਜ਼ਿਲਕਾ ਵਿੱਚ ਰਾਤ 8.20, ਅੰਮ੍ਰਿਤਸਰ 8.13, ਜੈਪੁਰ 8.28, ਅਜਮੇਰ 8.32, ਜੋਧਪੁਰ ਵਿੱਚ 8.32 , ਚੰਡੀਗੜ੍ਹ 8.10, ਮੋਗਾ 20.18, ਲੁਧਿਆਣਾ 8.15, ਬਠਿੰਡਾ 8.20, ਸੰਗਰੂਰ 8.14, ਰੋਪੜ 8.12, ਨਵਾਂਸ਼ਹਿਰ 8.14, ਪਠਾਨਕੋਟ 8.15, ਸਿਰਸਾ 8.22, ਹਿਸਾਰ 8.21, ਜੀਂਦ, 8.17, ਸ਼੍ਰੀ ਗੰਗਾਨਗਰ 8.26 ‘ਤੇ, ਬੀਕਾਨੇਰ 8.03 ‘ਤੇ ਦਿਖਾਈ ਦੇਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments