ਹੈਲਥ ਨਿਊਜ਼: ਹਰ ਭਾਰਤੀ ਰਸੋਈ ਵਿੱਚ ਆਸਾਨੀ ਨਾਲ ਉਪਲਬਧ ਹੋਣ ਵਾਲਾ ਕਾਲਾ ਨਮਕ (Black salt), ਭਾਵੇਂ ਤੁਹਾਨੂੰ ਆਮ ਲੱਗ ਸਕਦਾ ਹੈ, ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ। ਚਾਟ ਹੋਵੇ ਜਾਂ ਸਲਾਦ, ਇਹ ਨਾ ਸਿਰਫ਼ ਉਨ੍ਹਾਂ ਦੇ ਸਵਾਦ ਨੂੰ ਵਧਾਉਂਦਾ ਹੈ ਬਲਕਿ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ। ਇਹ ਬਹੁਤ ਸਾਰੇ ਐਂਟੀਆਕਸੀਡੈਂਟਸ ਅਤੇ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਆਓ ਜਾਣਦੇ ਹਾਂ ਕਾਲਾ ਨਮਕ ਕਿਵੇਂ ਹੈ ਸਿਹਤ ਲਈ ਫਾਇਦੇਮੰਦ।
ਐਸੀਡਿਟੀ ਤੋਂ ਦਿਵਾਉਂਦਾ ਹੈ ਰਾਹਤ
ਜੇਕਰ ਤੁਹਾਨੂੰ ਵੀ ਅਕਸਰ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਕਾਲਾ ਨਮਕ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਕੁਝ ਅਧਿਐਨਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਤੁਹਾਡੇ ਲੀਵਰ ਦੀ ਸਿਹਤ ਲਈ ਵੀ ਵਧੀਆ ਸਾਬਤ ਹੁੰਦਾ ਹੈ।
ਬਿਹਤਰ ਪਾਚਨ
ਅੱਜ-ਕੱਲ੍ਹ ਗਲਤ ਅਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਪਾਚਨ ਕਿਰਿਆ ਖਰਾਬ ਹੋਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਲੋਕਾਂ ਲਈ ਵੀ ਇੱਕ ਚੁਟਕੀ ਕਾਲਾ ਨਮਕ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਖਰਾਬ ਪੇਟ ਦੀ ਸਮੱਸਿਆ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ।
ਦਿਲ ਦੀ ਸਿਹਤ ਲਈ ਚੰਗਾ
ਜਿਨ੍ਹਾਂ ਲੋਕਾਂ ਨੂੰ ਬੈਡ ਕੋਲੈਸਟ੍ਰੋਲ ਦੀ ਸਮੱਸਿਆ ਹੈ ਉਨ੍ਹਾਂ ਲਈ ਵੀ ਇਸ ਦਾ ਸੇਵਨ ਬਹੁਤ ਵਧੀਆ ਹੈ। ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਤੁਹਾਡੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਕਿਉਂਕਿ ਹਰ ਚੀਜ਼ ਦੀ ਜ਼ਿਆਦਾ ਮਾਤਰਾ ਹਾਨੀਕਾਰਕ ਹੈ, ਇਸ ਲਈ ਇਸ ਦਾ ਸੇਵਨ ਸੀਮਾ ਵਿੱਚ ਕਰੋ।
ਭਾਰ ਘਟਾਉਣ ਲਈ ਪ੍ਰਭਾਵਸ਼ਾਲੀ
ਕਾਲੇ ਨਮਕ ਵਿੱਚ (ਐਟੀਂ ਓਬਿਸਿਟੀ) ਮੋਟਾਪਾ ਰੋਕੂ ਗੁਣ ਹੁੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਇਸ ਨੂੰ ਸਲਾਦ, ਡਰਿੰਕ ਆਦਿ ਕਿਸੇ ਵੀ ਰੂਪ ਆਪਣੀ ਡਾਈਟ ‘ਚ ਸ਼ਾਮਲ ਕਰਦੇ ਹੋ ਤਾਂ ਇਹ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਵੀ ਮਦਦ ਕਰ ਸਕਦਾ ਹੈ। ਤੁਸੀਂ ਵੀ ਆਪਣੀਆਂ ਦਾਦੀਆਂ ਨੂੰ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰਦੇ ਦੇਖਿਆ ਹੋਵੇਗਾ। ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।