“ਸਾਇਉਨਾਰਾ ਸਾਇਉਨਾਰਾ ਵਾਦਾ ਨਿਭਾਉਂਗੀ ਸਾਇਉਨਾਰਾ” ਦੋਗਾਨੇ ਤੇ ਵੱਜੀਆਂ ਭਰਪੂਰ ਤਾਲੀਆਂ

0
36

ਰਾਜਪੁਰਾ : (ਜਗਪ੍ਰੀਤ ਮਹਾਜਨ) , “ਗਾ ਲੋ ਮੁਸਕੁਰਾ ਲੋ ਰਾਜਪੁਰਾ ਕਲਾ ਮੰਚ” ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਲਾਂਬਾ ਤੇ ਪ੍ਰੈਸ ਸਕੱਤਰ ਜਗਪ੍ਰੀਤ ਮਹਾਜਨ ਨੇ ਦੱਸਿਆ ਕਿ “ਗਾ ਲੋ ਮੁਸਕੁਰਾ ਲੋ ਰਾਜਪੁਰਾ ਕਲਾ ਮੰਚ” ਵੱਲੋਂ ਪਹਿਲੀ ਵਾਰ ਰਾਜਪੁਰੇ ਸਥਿਤ ਇੱਕ ਕਲੱਬ ਵਿਖੇ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ । ਸ੍ਰੀ: ਵਿਨੋਦ ਜਾਂਗੜਾ (ਅੰਬਾਲਾ) ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕੀਤੀ । ਰਾਜਪੁਰੇ ਤੋਂ ਇਲਾਵਾ ਪਟਿਆਲਾ, ਅੰਬਾਲਾ, ਚੰਡੀਗੜ੍ਹ, ਸੰਗਰੂਰ, ਲੁਧਿਆਣਾ, ਕੁਰਕਸ਼ੇਤਰ, ਰੁੜਕੀ ਆਦਿ ਸ਼ਹਿਰਾਂ ਤੋਂ ਵੀ ਗਾਇਕਾਂ ਨੇ ਆਪਣੀ ਹਾਜਰੀ ਲਵਾਈ ।

ਕਲੱਬ ਦੇ ਮੈਂਬਰਾਂ ਸ੍ਰ: ਇੰਦਰਜੀਤ ਸਿੰਘ ਲਾਬਾਂ, ਮਨਜੀਤ ਨਾਗਰਾ, ਕ੍ਰਿਸ਼ਨ ਅਰੋੜਾ, ਪ੍ਰਮੋਦ ਕਾਲੜਾ, ਦਲਜੀਤ ਸਿੰਘ ਸ਼ਾਂਤ, ਸ਼ਾਮ ਲਾਲ ਸਹਿਗਲ, ਯੋਗੇਸ਼ ਮਹਿਤਾ, ਭੂਸ਼ਨ ਨਾਗਪਾਲ, ਐਮ.ਐਲ.ਅਜਾਦ, ਮਮਤਾ, ਕੰਵਲਜੀਤ ਸਿੰਘ ਖੁਰਾਨਾ (ਅੰਬਾਲਾ), ਮੁਕੇਸ਼ (ਕੁਰਕਸ਼ੇਤਰ), ਨਵਨੀਤ ਪੰਚਾਲ, ਐਡਵੋਕੇਟ ਨਵਦੀਪ ਅਰੋੜਾ, ਤੋਂ ਇਲਾਵਾ ਮੈਡਮ ਅਰਵਿੰਦਰ ਕੌਰ ਵੱਲੋਂ “ਸਾਇਉਨਾਰਾ ਸਾਇਉਨਾਰਾ ਵਾਦਾ ਨਿਭਾਉਂਗੀ ਸਾਇਉਨਾਰਾ “, ਵਿਨੋਦ ਜਾਂਗੜਾ ਵੱਲੋਂ “ਮੇਨੇ ਤੇਰੇ ਲੀਏ”, ਸੰਜੀਤ ਤੇ ਸੁਨੀਤਾ ਧੀਮਾਨ ਵੱਲੋਂ “ਮੈਂ ਗਲੀਉਂ ਕਾ ਰਾਜਾ”, ਵਿਕੀ ਅਤੇ ਕ੍ਰਿਸ਼ਨ ਅਰੋੜਾ ਵੱਲੋਂ “ਸਾਤ ਅਜੂਬੇ”, ਇੰਦਰਜੀਤ ਸਿੰਘ ਲਾਬਾਂ ਅਤੇ ਮੈਡਮ ਅਰਵਿੰਦਰ ਕੌਰ ਵੱਲੋਂ “ਤੁੰਮ ਆ ਗਏ ਹੋ ਨੂਰ ਆ ਗਯਾ ਹੈ”, ਸੁਸ਼ੀਲ ਕੁਮਾਰ ਵੱਲੋਂ “ਮੁਝੇ ਦੁਨੀਆ ਵਾਲੋਂ”, ਕੰਵਲਜੀਤ ਸਿੰਘ ਖੁਰਾਨਾ ਵੱਲੋਂ “ਕਾਲੀ ਘੱਟਾ ਛਾਈ”, ਹਰਵਿੰਦਰ ਸਿੰਘ ਵੱਲੋਂ “ਕਭੀ ਬੇਕਸੀ ਨੇ ਮਾਰਾ”, ਦੀਨੇਸ਼ ਮਹਿਤਾ ਵੱਲੋਂ “ਸੋਚੇਂਗੇ ਤੁਮਹੇ ਪਿਆਰ”, ਪਵਨ ਖਟਰ ਵੱਲੋਂ “ਮੰਜਿਲੇਂ ਅਪਨੀ ਜਗ੍ਹਾ ਹੈ”, ਮੰਜੀਤ ਕੌਰ ਵੱਲੋਂ “ਆਜਾ ਰੇ ਪਰਦੇਸੀ”, ਮਦਨ ਮਹਿਕ ਵੱਲੋਂ “ਮੈਂ ਇੱਕ ਰਾਜਾ ਹੁੰ”, ਅਮਰਿੰਦਰ ਸਿੰਘ ਲਾਬਾਂ ਵੱਲੋਂ “ਤੁੰਮ ਮਿਲੇ ਦਿੱਲ ਖਿਲੇ”, ਪਰਮਜੀਤ ਸਿੰਘ ਭਾਟੀਆ ਵੱਲੋਂ “ਤੇਰੇ ਚੇਹਰੇ ਮੈਂ ਵੋਂ ਜਾਦੂ ਹੈ”, ਰੀਸ਼ੀ ਭਰਦਵਾਜ “ਏਕ ਅਜਨਬੀ ਹਸੀਨਾ ਸੇ”, ਭੁਪਿੰਦਰ ਸਿੰਘ ਵੱਲੋਂ “ਦੀਏ ਜਲਤੇ ਹੇਂ” ਆਦਿ ਗੀਤਾਂ ਨੇ ਆਏ ਸਰੋਤਿਆਂ ਨੂੰ ਮੰਤਰ ਮੁਕਤ ਕਰ ਦਿੱਤਾ ।

ਸਵਾਮੀ ਭਗਵਾਨ ਵੱਲੋਂ ਟਾਈਟਲ ਸੋਂਗ “ਆਜ ਗਾ ਲੋ ਮੁਸਕੁਰਾ ਲੋ” ਬੜੇ ਉਤਸ਼ਾਹ ਨਾਲ ਗਾਇਆ ਗਿਆ । ਮੰਚ ਵੱਲੋਂ ਆਏ ਸਾਰੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ । ਸਟੇਜ ਸਕੱਤਰ ਦੀ ਭੁਮੀਕਾ ਐਡਵੋਕੇਟ ਨਵਦੀਪ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ । ਸੁਸ਼ੀਲ ਕੁਮਾਰ ਦੇ ਸਾਊਂਡ ਸਿਸਟਮ ਦੀ ਭਰਪੂਰ ਸ਼ਲਾਘਾ ਕੀਤੀ ਗਈ । ਮੰਚ ਵੱਲੋਂ ਚਲਦੇ ਪ੍ਰੋਗਰਾਮ ਵਿੱਚ ਸਨੈਕਸ ਅਤੇ ਲੰਚ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ । ਅੰਤ ਵਿੱਚ ਇੰਦਰਜੀਤ ਸਿੰਘ ਲਾਬਾਂ ਵੱਲੋਂ ਆਏ ਸਰੋਤਿਆ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ ਗਿਆ ।

LEAVE A REPLY

Please enter your comment!
Please enter your name here