ਮੱਧ ਥਾਈਲੈਂਡ ਦੀ ਪਟਾਕਾ ਫੈਕਟਰੀ ‘ਚ ਹੋਇਆ ਧਮਾਕਾ ,15 ਦੀ ਮੌਤ

0
242

ਬੈਂਕਾਕ: ਮੱਧ ਥਾਈਲੈਂਡ (Thailand) ‘ਚ ਬੁੱਧਵਾਰ ਯਾਨੀ ਅੱਜ ਇਕ ਪਟਾਕਾ ਫੈਕਟਰੀ (firecracker factory) ‘ਚ ਹੋਏ ਧਮਾਕੇ ‘ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਸੁਮੇਰਕੁਨ ਸੁਫਨ ਬਰੀ ਬਚਾਅ ਫਾਊਂਡੇਸ਼ਨ ਦੇ ਕ੍ਰਿਤਸਾਦਾ ਮੈਨੀ ਨੇ ਕਿਹਾ ਕਿ ਬਚਾਅ ਕਰਮਚਾਰੀ ਮ੍ਰਿਤਕਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅੰਦਾਜ਼ਾ ਹੈ ਕਿ 15 ਤੋਂ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਾਨਕ ਬਚਾਅ ਕਰਮਚਾਰੀਆਂ ਦੁਆਰਾ ਆਨਲਾਈਨ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਫੈਕਟਰੀ ਪੂਰੀ ਤਰ੍ਹਾਂ ਤਬਾਹ ਹੋਈ ਦਿਖਾਈ ਦਿੱਤੀ।

LEAVE A REPLY

Please enter your comment!
Please enter your name here