Saturday, May 18, 2024
Google search engine
Homeਦੇਸ਼ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਖ਼ੁਸ਼ਖ਼ਬਰੀ

ਅਯੁੱਧਿਆ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਖ਼ੁਸ਼ਖ਼ਬਰੀ

ਜੈਤੋ : ਅਯੁੱਧਿਆ (Ayodhya) ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ ਹੈ। ਦਰਅਸਲ, ਰੇਲ ਮੰਤਰਾਲੇ ਨੇ ਮਾਲਦਾ-ਬਠਿੰਡਾ (Malda-Bathinda) ਵਿਚਕਾਰ 2 ਰੇਲ ਗੱਡੀਆਂ ਅਯੁੱਧਿਆ ਰਾਹੀਂ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ।

ਟਰੇਨ ਨੰਬਰ 13483-13484 ਅਤੇ ਟਰੇਨ ਨੰਬਰ 13414-13413 ਬਠਿੰਡਾ ਤੋਂ ਮਾਲਦਾ ਤੋਂ ਅਯੁੱਧਿਆ ਹੁੰਦੇ ਹੋਏ ਦਿੱਲੀ ਪਹੁੰਚੇਗੀ। ਟਰੇਨ ਨੰਬਰ 13483 ਦਿੱਲੀ ਤੋਂ ਸਵੇਰੇ 5.10 ਵਜੇ ਰਵਾਨਾ ਹੋਵੇਗੀ ਅਤੇ ਬਹਾਦੁਰਗੜ੍ਹ, ਰੋਹਤਕ, ਜੀਂਦ, ਨਰਵਾਣਾ, ਟੋਹਾਣਾ ਅਤੇ ਜਾਖੜ ਸਟੇਸ਼ਨਾਂ ‘ਤੇ ਰੁਕਦੀ ਹੋਈ ਬਠਿੰਡਾ ਪਹੁੰਚੇਗੀ, ਜਦਕਿ ਟਰੇਨ ਨੰਬਰ 13484 ਬਠਿੰਡਾ ਤੋਂ ਸ਼ਾਮ 4.25 ਵਜੇ ਦਿੱਲੀ-ਮਾਲਦਾ ਲਈ ਰਵਾਨਾ ਹੋਵੇਗੀ।

ਟਰੇਨ ਨੰਬਰ 13143 ਦਿੱਲੀ ਤੋਂ ਸਵੇਰੇ 5.10 ਵਜੇ ਰਵਾਨਾ ਹੋਵੇਗੀ ਅਤੇ ਨਰੇਲਾ, ਸੋਨੀਪਤ, ਗੋਹਾਣਾ, ਜੀਂਦ, ਉਚਾਨਾ ਮੰਡੀ, ਨਰਵਾਣਾ, ਟੋਹਾਣਾ, ਜਾਖਲ, ਬਰੇਟਾ, ਬੁਢਲਾਡਾ, ਮਾਨਸਾ ਅਤੇ ਮੌੜ ਸਟੇਸ਼ਨਾਂ ‘ਤੇ ਰੁਕਦੀ ਹੋਈ ਸਵੇਰੇ 11.15 ਵਜੇ ਬਠਿੰਡਾ ਪਹੁੰਚੇਗੀ। ਟਰੇਨ ਨੰਬਰ 13414 ਬਠਿੰਡਾ ਤੋਂ ਦੁਪਹਿਰ 3 ਵਜੇ ਦਿੱਲੀ-ਅਯੁੱਧਿਆ ਰਾਹੀਂ ਮਾਲਦਾ ਪਹੁੰਚੇਗੀ। ਇਹ ਜਾਣਕਾਰੀ ਰੇਲਵੇ ਪੈਸੰਜਰ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਦੇਵ ਰਾਮ ਬਾਂਸਲ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ ਮਾਲਦਾ ਲਈ ਰੇਲ ਗੱਡੀ 26 ਜਨਵਰੀ ਨੂੰ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਬਠਿੰਡਾ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਨੂੰ ਅਯੁੱਧਿਆ ਧਾਮ ਲਈ ਨਵੀਂ ਟਰੇਨ ਮਿਲ ਗਈ ਹੈ ਜੋ ਉਨ੍ਹਾਂ ਨੂੰ ਅਯੁੱਧਿਆ ਧਾਮ ਜਾਣ ਲਈ ਵੱਡੀ ਸਹੂਲਤ ਦੇਵੇਗੀ। ਲੋਕਾਂ ਨੇ ਟਰੇਨ ਸ਼ੁਰੂ ਕਰਨ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments