ਸਥਾਨਕ ਕ੍ਰਿਕਟ ਮੈਚ ਦੌਰਾਨ ਵਾਪਰਿਆ ਹਾਦਸਾ

0
210

ਮੁੰਬਈ: ਇਕ ਸਥਾਨਕ ਕ੍ਰਿਕਟ ਮੈਚ (Local cricket match) ਦੌਰਾਨ ਇਕ 52 ਸਾਲਾਂ ਪੁਰਸ਼ ਦੀ ਫਿੰਲਡਿੰਗ ਦੌਰਾਨ ਮੌਤ ਹੋ ਗਈ ਜਦੋਂ ਉਸੇ ਮੈਦਾਨ ‘ਤੇ ਚਲ ਰਹੇ ਦੂਜੇ ਮੈਚ ”ਚੋਂ ਆਈ ਗੇਂਦ ਆ ਕੇ ਉਨ੍ਹਾਂ ਦੇ ਸਿਰ ‘ਤੇ ਲੱਗੀ । ਪੁਲਿਸ ਨੇ ਅੱਜ ਦੱਸਿਆ ਕਿ ਇਹ ਹਾਦਸਾ ਬੀਤੀ ਦੁਪਹਿਰ ‘ਚ  ਮਾਟੁੰਗਾ ਦੇ ਦਾਡਕਰ ਕ੍ਰਿਕਟ ਗਰਾਊਂਡ ‘ਚ ਵਾਪਰਿਆ ਸੀ ।

ਉਸ ਸਮੇਂ ਜਯੇਸ਼ ਚੁੰਨੀਲਾਲ ਸਾਵਲਾ ਆਪਣੀ ਟੀਮ ਲਈ ਫਿੰਲਡਿੰਗ ਕਰ ਰਹੇ ਸਨ ।  ਮੈਦਾਨ ‘ਤੇ ਇਕੋ ਸਮੇਂ’ ਦੋ ਮੈਚ  ਚਲ ਰਹੇ ਸਨ ।  ਦੂਜੇ ਮੈਚ ਤੋਂ ਜਦੋਂ ਬੱਲੇਬਾਜ਼ ਨੇ ਸ਼ਾਟ ਲਗਾਇਆ ਤਾਂ ਗੇਂਦ ਸਾਵਲਾ ਦੇ ਸਿਰ ਦੇ ਪਿਛਲੇ ਹਿੱਸੇ ‘ਚ ਜਾ ਲੱਗੀ । ਉਹ ਮੈਦਾਨ ‘ਤੇ ਬੇਹੋਸ਼ ਹੋ ਗਏ ।  ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ।

ਅਧਿਕਾਰੀ ਨੇ ਕਿਹਾ ਕਿ ਸਾਵਲਾ ਦੀ ਮੌਤ ਸਿਰ ‘ਚ ਲੱਗੀ ਚੋਟ ਦੇ ਕਾਰਨ ਹੋਈ ਅਤੇ ਮਾਟੁੰਗਾ ਥਾਣੇ ਵਿੱਚ ਇਸ ਹਾਦਸੇ ਦੀ ਰਿਪੋਰਟ ਦਰਜ ਕਰਵਾਈ ਗਈ ਹੈ ।ਕਚਛੀ ਭਾਈਚਾਰੇ ਵੱਲੋਂ ਆਯੋਜਿਤ ਕੀਤੇ ਗਏ ਟੂਰਨਾਮੈਂਟ ਨੂੰ ਲੈ ਕੇ ਮੈਦਾਨ ਵਿੱਚ ਮੈਚ ਖੇਡੇ ਜਾ ਰਹੇ ਸਨ।

LEAVE A REPLY

Please enter your comment!
Please enter your name here