ਲੰਡਨ ‘ਚ ਲਾਪਤਾ ਹੋਏ ਸਿੱਖ ਨੌਜਵਾਨ ਦੀ ਹੋਈ ਮੌਤ

0
246

ਜਲੰਧਰ:  ਜਲੰਧਰ (Jalandhar) ਦੇ ਮਾਡਲ ਟਾਊਨ (Model Town) ਦਾ ਰਹਿਣ ਵਾਲਾ ਇੱਕ ਨੌਜਵਾਨ ਬ੍ਰਿਟੇਨ ਦੇ ਈਸਟ ਲੰਡਨ ਤੋਂ ਲਾਪਤਾ ਹੋ ਗਿਆ ਸੀ, ਉਸ ਦੀ ਲਾਸ਼ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗੁਰਸ਼ਮਨ ਸਿੰਘ ਭਾਟੀਆ ਵਜੋਂ ਹੋਈ ਹੈ। ਵਿਦਿਆਰਥੀ 15 ਦਸੰਬਰ ਤੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਵਿ ਦਿਆਰਥੀ ਗੁਰ-ਸ਼ਮਨ ਦੀ ਮੌਤ ਸਮੁੰਦਰ ‘ਚ ਡੁੱਬਣ ਕਾਰਨ ਹੋਈ ਹੈ।ਉਸਦੀ ਮੌਤ ਦੀ ਖਬਰ ਮਿਲਦੇ ਹੀ ਘਰ ‘ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਪਿਤਾ ਹਰਪ੍ਰੀਤ ਸਿੰਘ ਵੀਜ਼ਾ ਲੈ ਕੇ ਯੂਕੇ ਲਈ ਰਵਾਨਾ ਹੋ ਗਏ ਹਨ।

ਗੁਰਸ਼ਮਨ ਸਿੰਘ ਪੜ੍ਹਾਈ ਲਈ ਲੰਡਨ ਗਿਆ ਹੋਇਆ ਸੀ ਤੇ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ, ਜਿਸ ਦੀ ਭਾਲ ਜਾਰੀ ਸੀ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਗੁਰਸ਼ਮਨ ਸਿੰਘ ਦਾ ਕਤਲ ਕੀਤਾ ਗਿਆ ਹੈ। ਗੁਰਸ਼ਮਨ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਲੱਭਣ ਲਈ ਸਰਕਾਰ ਤੋਂ ਮਦਦ ਵੀ ਮੰਗੀ ਸੀ। ਉਸ ਦੇ ਲਾਪਤਾ ਹੋਣ ਕਾਰਨ ਉਸ ਦਾ ਪਰਿਵਾਰ ਸਦਮੇ ‘ਚ ਸੀ। ਉਸ ਦੇ ਲਾਪਤਾ ਹੋਣ ਦੇ ਚੌਥੇ ਦਿਨ ਸੂਚਨਾ ਮਿਲੀ ਕਿ ਉਸ ਦੀ ਮੌਤ ਹੋ ਗਈ ਹੈ।

LEAVE A REPLY

Please enter your comment!
Please enter your name here