ਪਿਟਬੁੱਲ ਕੁੱਤੇ ਨੇ ਗਲੀ ‘ਚੋਂ ਲੰਘ ਰਹੀ ਇੱਕ ਔਰਤ ‘ਤੇ ਕੀਤਾ ਹਮਲਾ

0
279
Big american bully dog

ਲੁਧਿਆਣਾ: ਪੰਜਾਬ ਵਿੱਚ ਪਿਟਬੁਲ ਕੁੱਤਿਆਂ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਹਰ ਰੋਜ਼ ਪਿੱਟਬੁਲ ਕੁੱਤਿਆਂ (pit bull dogs) ਦੇ ਲੋਕਾਂ ਨੂੰ ਜ਼ਖਮੀ ਕਰਨ ਦੀਆਂ ਖ਼ਬਰਾਂ ਆਉਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਹੁਣ ਲੁਧਿਆਣਾ ਦੇ ਕਿਦਵਈ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਿਟਬੁੱਲ ਕੁੱਤੇ ਨੇ ਗਲੀ ਵਿੱਚੋਂ ਲੰਘ ਰਹੀ ਇੱਕ ਔਰਤ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਔਰਤ ਗੰਭੀਰ ਜ਼ਖਮੀ ਹੋ ਗਈ। ਔਰਤ ਦੀ ਪਛਾਣ ਰਿਤੂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਟਬੁੱਲ ਕੁੱਤੇ ਦੇ ਹਮਲੇ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੁੱਤੇ ਨੇ ਕਰੀਬ 15 ਮਿੰਟ ਤੱਕ ਔਰਤ ਦੀ ਬਾਂਹ ਨੂੰ ਆਪਣੇ ਜਬਾੜੇ ਵਿੱਚ ਫੜ੍ਹਿਆ ਹੋਇਆ ਸੀ। ਇੰਨਾ ਹੀ ਨਹੀਂ ਕੁੱਤੇ ਨੇ ਔਰਤ ‘ਤੇ ਉਸ ਦੀ ਲੱਤ ਅਤੇ ਬਾਂਹ ਸਮੇਤ 12 ਥਾਵਾਂ ‘ਤੇ ਹਮਲਾ ਕਰ ਦਿੱਤਾ। ਔਰਤ ਨੇ ਦੱਸਿਆ ਕਿ ਉਹ ਬੈਂਕ ਤੋਂ ਘਰ ਪਰਤ ਰਹੀ ਸੀ। ਕਰੀਬ 1 ਵਜੇ ਗਲੀ ਵਿੱਚੋਂ ਲੰਘਦੇ ਸਮੇਂ ਇੱਕ ਦੇਸੀ ਪਿਟਬੁਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਦੀਆਂ ਚੀਕਾਂ ਸੁਣ ਕੇ ਇਲਾਕਾ ਵਾਸੀ ਉੱਥੇ ਪਹੁੰਚ ਗਏ ਅਤੇ ਉਸ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਡੰਡਿਆਂ ਨਾਲ ਪਿਟਬੁਲ ਕੁੱਤੇ ‘ਤੇ ਹਮਲਾ ਕੀਤਾ ਪਰ ਉਸਨੇ ਉਸਦੀ ਬਾਂਹ ਨੂੰ ਆਪਣੇ ਜਬਾੜੇ ਵਿੱਚ ਬੰਦ ਕਰ ਲਿਆ ਅਤੇ ਉਸਨੂੰ ਜ਼ਮੀਨ ‘ਤੇ ਸੁੱਟ ਦਿੱਤਾ।

ਇਸ ਸਬੰਧੀ ਪਿਟਬੁਲ ਕੁੱਤੇ ਦੇ ਮਾਲਕ ਕਪਿਲ ਨੇ ਦੱਸਿਆ ਕਿ ਅੱਜ ਜਦੋਂ ਉਸ ਦੇ ਪਿਤਾ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਚਾਨਕ ਉਸ ਦੇ ਕੁੱਤੇ ਨੇ ਔਰਤ ‘ਤੇ ਹਮਲਾ ਕਰ ਦਿੱਤਾ। ਉਸਨੇ ਕਿਹਾ ਕਿ ਉਸਨੂੰ ਨਹੀਂ ਪਤਾ ਸੀ ਕਿ ਉਸਦਾ ਪਿਟਬੁੱਲ ਕੁੱਤਾ ਸਿਰਫ 16 ਮਹੀਨਿਆਂ ਦਾ ਹੋਣ ਦੇ ਬਾਵਜੂਦ ਇੰਨਾ ਭਿਆਨਕ ਹੋ ਗਿਆ ਹੈ। ਉਸ ਦੇ ਸਾਰੇ ਟੀਕੇ ਲੱਗ ਚੁੱਕੇ ਹਨ, ਉਸ ਦੀ ਹਰਕਤ ਤੋਂ ਬਾਅਦ ਉਹ ਉਸ ਨੂੰ ਛੱਡ ਦੇਣਗੇ।

LEAVE A REPLY

Please enter your comment!
Please enter your name here