30,000 ਫੁੱਟ ਦੀ ਉਚਾਈ ਤੋਂ ਜ਼ਮੀਨ ‘ਤੇ ਡਿੱਗਾ ਜਹਾਜ਼, ਜ਼ਿੰਦਾ ਸੜੇ ਪਾਇਲਟ ਤੇ ਕੋ-ਪਾਇਲਟ

0
58

ਸੈਨ ਫਰਨਾਂਡੋ : ਸੋਸ਼ਲ ਮੀਡੀਆ ‘ਤੇ ਇਕ ਡਰਾਉਣੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਇਕ ਜਹਾਜ਼ 30,000 ਫੁੱਟ ਦੀ ਉਚਾਈ ਤੋਂ ਜ਼ਮੀਨ ‘ਤੇ ਡਿੱਗਦਾ ਦਿਖਾਈ ਦੇ ਰਿਹਾ ਹੈ। ਬੰਬਾਰਡੀਅਰ ਚੈਲੇਂਜਰ 300 ਜਹਾਜ਼ ਅਰਜਨਟੀਨਾ ਦੇ ਸੈਨ ਫਰਨਾਂਡੋ ਹਵਾਈ ਅੱਡੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਵੇਂ ਹੀ ਜਹਾਜ਼ ਡਿੱਗਿਆ, ਇੱਕ ਜ਼ਬਰਦਸਤ ਧਮਾਕਾ ਹੋਇਆ ਅਤੇ ਅੱਗ ਦੀਆਂ ਲਪਟਾਂ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ‘ਚ ਪਾਇਲਟ ਅਤੇ ਕੋ-ਪਾਇਲਟ ਜ਼ਿੰਦਾ ਸੜ ਗਏ।

ਪੁਲਿਸ ਮੁਤਾਬਕ ਜਹਾਜ਼ ਪੁੰਟਾ ਡੇਲ ਐਸਟੇ ਤੋਂ ਵਾਪਸ ਆ ਰਿਹਾ ਸੀ ਅਤੇ ਟੇਕ ਆਫ ਕਰਦੇ ਸਮੇਂ ਪਾਇਲਟ ਕੰਟਰੋਲ ਗੁਆ ਬੈਠਾ। ਜਹਾਜ਼ ਇੱਕ ਇਮਾਰਤ ਨਾਲ ਟਕਰਾਉਣ ਤੋਂ ਪਹਿਲਾਂ ਅਸਮਾਨ ਵਿੱਚ ਉਲਟ ਗਿਆ ਅਤੇ ਜ਼ਮੀਨ ‘ਤੇ ਡਿੱਗ ਗਿਆ। ਜਿਵੇਂ ਹੀ ਜਹਾਜ਼ ਕਰੈਸ਼ ਹੋਇਆ, ਅੱਗ ਦੀਆਂ ਚੰਗਿਆੜੀਆਂ ਆਸ-ਪਾਸ ਦੇ ਘਰਾਂ ‘ਤੇ ਡਿੱਗ ਪਈਆਂ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ। ਬਚਾਅ ਮੁਹਿੰਮ ਦੌਰਾਨ ਪੁਲਿਸ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।

ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਜਾ ਰਿਹਾ ਹੈ। ਬਲੈਕ ਬਾਕਸ ਦੀ ਜਾਂਚ ਤੋਂ ਬਾਅਦ ਹੀ ਹਾਦਸੇ ਦਾ ਅਸਲ ਕਾਰਨ ਸਾਹਮਣੇ ਆਵੇਗਾ। ਆਗਸਟਿਨ ਓਰਫੋਰਟ (35) ਅਤੇ ਮਾਰਟਿਨ ਫਰਨਾਂਡੇਜ਼ ਲੋਜ਼ਾ (44) ਜਹਾਜ਼ ਵਿੱਚ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ। ਚਸ਼ਮਦੀਦਾਂ ਨੇ ਜਹਾਜ਼ ਦੇ ਡਿੱਗਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਹਾਦਸੇ ਨੇ ਦੁਨੀਆ ਭਰ ‘ਚ ਜਹਾਜ਼ਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

LEAVE A REPLY

Please enter your comment!
Please enter your name here