ਆਰੀਨਾ ਸਬਲੇਂਕਾ ਨੇ WTA ਫਾਈਨਲਜ਼ ਦੇ ਸੈਮੀਫਾਈਨਲ ‘ਚ ਕੀਤਾ ਪ੍ਰਵੇਸ਼

0
153

ਸਪੋਰਟਸ ਡੈਸਕ : ਆਰੀਨਾ ਸਬਲੇਂਕਾ (Aryna Sabalenka) ਨੇ ਗਰੁੱਪ ਗੇੜ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਵਿਸ਼ਵ ਦੀਆਂ ਚੋਟੀ ਦੀਆਂ ਅੱਠ ਖਿਡਾਰਨਾਂ ਵਿੱਚੋਂ ਖੇਡੇ ਜਾ ਰਹੇ ਡਬਲਿਊ.ਟੀ.ਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਿਖਰਲਾ ਦਰਜਾ ਪ੍ਰਾਪਤ ਸਬਾਲੇਂਕਾ ਨੇ ਜੈਸਮੀਨ ਪਾਓਲਿਨੀ ਨੂੰ 6-3, 7-5 ਨਾਲ ਹਰਾਇਆ।

ਉਨ੍ਹਾਂ ਨੇ ਪਹਿਲੇ ਸੈੱਟ ਵਿੱਚ 4-0 ਦੀ ਬੜ੍ਹਤ ਲੈ ਕੇ ਚੰਗੀ ਸ਼ੁਰੂਆਤ ਕੀਤੀ ਅਤੇ ਫਿਰ ਦੂਜੇ ਸੈੱਟ ਵਿੱਚ ਦੋ ਸੈੱਟ ਪੁਆਇੰਟ ਬਚਾ ਕੇ ਆਖ਼ਰੀ ਚਾਰ ਵਿੱਚ ਆਪਣੀ ਥਾਂ ਪੱਕੀ ਕਰ ਲਈ। ਸਬਾਲੇਂਕਾ ਦਾ ਸਾਹਮਣਾ ਬੁੱਧਵਾਰ ਨੂੰ ਗਰੁੱਪ ਦੇ ਆਪਣੇ ਆਖ਼ਰੀ ਲੀਗ ਮੈਚ ਵਿੱਚ ਏਲੇਨਾ ਰਾਇਬਾਕੀਨਾ ਨਾਲ ਹੋਵੇਗਾ, ਜੋ ਸੈਮੀਫਾਈਨਲ ਦੀ ਦੌੜ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਹੈ।

ਰਾਊਂਡ ਰੌਬਿਨ ਆਧਾਰ ‘ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ ਦੇ ਗਰੁੱਪ ਪੜਾਅ ਦਾ ਆਖਰੀ ਮੈਚ ਜਿੱਤ ਕੇ ਉਹ ਆਪਣੇ ਕਰੀਅਰ ‘ਚ ਪਹਿਲੀ ਵਾਰ ਸਾਲ ਦੇ ਅੰਤ ‘ਚ ਨੰਬਰ ਇਕ ਰੈਂਕਿੰਗ ਯਕੀਨੀ ਬਣਾ ਲਵੇਗੀ। ਸਬਾਲੇਂਕਾ ਨੇ ਆਪਣੇ ਪਿਛਲੇ 23 ਵਿੱਚੋਂ 22 ਮੈਚ ਜਿੱਤੇ ਹਨ ਅਤੇ ਪਿਛਲੇ ਚਾਰ ਟੂਰਨਾਮੈਂਟਾਂ ਵਿੱਚੋਂ ਤਿੰਨ ਵਿੱਚ ਚੈਂਪੀਅਨ ਬਣ ਗਈ ਹੈ।

ਪਰਪਲ ਗਰੁੱਪ ਦੇ ਇੱਕ ਹੋਰ ਮੈਚ ਵਿੱਚ ਜ਼ੇਂਗ ਕਿਆਨਵੇਨ ਨੇ ਰਾਇਬਾਕਿਨਾ ਨੂੰ 7-6(4), 3-6, 6-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਿਆ।

LEAVE A REPLY

Please enter your comment!
Please enter your name here