HomeRajasthanਮੈਗੀ ਖਾਣ ਤੋਂ ਬਾਅਦ 7 ਸਾਲਾ ਬੱਚੀ ਦੀ ਮੌਤ, ਵੱਡੀ ਭੈਣ ਦੀ...

ਮੈਗੀ ਖਾਣ ਤੋਂ ਬਾਅਦ 7 ਸਾਲਾ ਬੱਚੀ ਦੀ ਮੌਤ, ਵੱਡੀ ਭੈਣ ਦੀ ਵੀ ਵਿਗੜੀ ਸਿਹਤ

ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ਤੋਂ ਇੱਕ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੈਗੀ ਖਾਣ ਤੋਂ ਬਾਅਦ 7 ਸਾਲਾ ਬੱਚੀ ਦੀ ਮੌਤ ਹੋ ਗਈ, ਜਦਕਿ ਉਸ ਦੀ ਵੱਡੀ ਭੈਣ ਦੀ ਸਿਹਤ ਵੀ ਵਿਗੜ ਗਈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਫੂਡ ਪੁਆਇਜ਼ਨਿੰਗ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ।

ਇਹ ਘਟਨਾ ਕਰਧਨੀ ਥਾਣਾ ਖੇਤਰ ਦੇ ਕਾਲਵਾੜ ਰੋਡ ਸਥਿਤ ਮੰਗਲਮ ਸਿਟੀ ਵਿੱਚ ਬੀਤੀ ਸ਼ਾਮ ਵਾਪਰੀ। ਜਾਣਕਾਰੀ ਅਨੁਸਾਰ, ਬੱਚਿਆਂ ਨੇ ਇਲਾਕੇ ਦੀ ਇੱਕ ਦੁਕਾਨ ਤੋਂ 60 ਰੁਪਏ ਵਾਲਾ ਮੈਗੀ ਦਾ ਪੈਕਟ ਖ਼ਰੀਦਿਆ ਸੀ। ਸਮਰ ਨੇ ਇਸ ਵਿੱਚੋਂ ਅੱਧੀ ਮੈਗੀ ਬਣਾ ਕੇ ਖਾਧੀ ਅਤੇ ਬਾਕੀ ਹਿੱਸਾ ਭੈਣ-ਭਰਾ ਲਈ ਗੈਸ ‘ਤੇ ਛੱਡ ਕੇ ਖੇਡਣ ਚਲਾ ਗਿਆ।

ਦਿਵਿਆਂਸ਼ੀ ਅਤੇ ਪੀਹੂ ਨੇ ਮੈਗੀ ਖਾਧੀ ਅਤੇ ਇਸ ਤੋਂ ਬਾਅਦ ਸੌਂ ਗਈਆਂ। ਸ਼ਾਮ ਨੂੰ ਜਦੋਂ ਮਾਂ ਮੀਨਾ ਘਰ ਪਹੁੰਚੀ ਤਾਂ ਉਸ ਨੇ ਦੋਵਾਂ ਬੱਚੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦਿਵਿਆਂਸ਼ੀ ਨੂੰ ਉਲਟੀਆਂ ਆਉਣ ਲੱਗ ਪਈਆਂ, ਜਦਕਿ ਪੀਹੂ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਉੱਠ ਨਹੀਂ ਰਹੀ ਸੀ।

ਪਰਿਵਾਰਕ ਮੈਂਬਰ ਤੁਰੰਤ ਦੋਵਾਂ ਨੂੰ ਨੇੜਲੇ ਹਸਪਤਾਲ ਲੈ ਕੇ ਗਏ। ਉੱਥੇ ਡਾਕਟਰਾਂ ਨੇ 7 ਸਾਲਾ ਪੀਹੂ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦਿਵਿਆਂਸ਼ੀ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।

ਘਟਨਾ ਦੀ ਸੂਚਨਾ ਮਿਲਣ ‘ਤੇ ਕਰਧਨੀ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕਾਂਵਟੀਆ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments