ਬੱਸ ਦੇ ਡੂੰਘੀ ਖਾਈ ‘ਚ ਡਿੱਗਣ ਕਾਰਨ 7 ਦੀ ਮੌਤ ਹੋ ,8 ਜ਼ਖਮੀ

0
220

ਬਾਰਾਮੂਲਾ : ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਬੁਜਥਲਾਨ ਤਤਮੁਲਾ ਇਲਾਕੇ ‘ਚ ਬੁੱਧਵਾਰ ਨੂੰ ਇਕ ਯਾਤਰੀ ਬੱਸ ਦੇ ਡੂੰਘੀ ਖਾਈ ‘ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਹਨ।

ਪੁਲਿਸ ਨੇ ਦੱਸਿਆ ਕਿ ਬੱਸ ਅੱਜ ਦੁਪਹਿਰ ਨੂੰ ਉੜੀ ਜਾ ਰਹੀ ਸੀ ਉਦੋਂ ਇਹ ਸੜਕ ਤੋਂ ਫਿਸਲ ਕੇ ਖਾਈ ‘ਚ ਜਾ ਡਿੱਗੀ। ਸਥਾਨਕ ਲੋਕਾਂ ਅਤੇ ਅਧਿਕਾਰੀਆਂ ਨੇ ਬਚਾਅ ਮੁਹਿੰਮ ਚਲਾਈ ਅਤੇ ਹੁਣ ਤੱਕ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।

ਘਟਨਾ ਸਥਾਨ ਤੋਂ ਵਿਜ਼ੂਅਲ ਦਿਖਾਉਂਦੇ ਹਨ ਕਿ ਵੱਡੀ ਭੀੜ ਇਕੱਠੀ ਹੋ ਗਈ ਸੀ ਅਤੇ ਦੁਖੀ ਪਰਿਵਾਰਾਂ ਦੇ ਰੌਲੇ-ਰੱਪੇ ਵਿਚਕਾਰ ਲੋਕ ਪੀੜਤਾਂ ਦੀ ਮਦਦ ਲਈ ਦੌੜ ਰਹੇ ਸਨ। ਜ਼ਖਮੀਆਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here