ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਤਿਰੂਪਤੀ ‘ਚ ਭਗਦੜ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 40 ਲੋਕ ਜ਼ਖਮੀ ਹਨ। ਇਨ੍ਹਾਂ ਵਿੱਚੋਂ 4 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਦਾ ਇਲਾਜ ਤਿਰੂਪਤੀ ਸ਼ਹਿਰ ਦੇ ਦੋ ਹਸਪਤਾਲਾਂ ਰੁਈਆ ਹਸਪਤਾਲ ਅਤੇ ਐੱਸ.ਵੀ.ਆਈ.ਐੱਮ.ਐੱਸ. ਹਸਪਤਾਲ ਵਿੱਚ ਚੱਲ ਰਿਹਾ ਹੈ। ਪੀ.ਐਮ ਮੋਦੀ, ਸੀ.ਐਮ ਚੰਦਰਬਾਬੂ ਨਾਇਡੂ ਅਤੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਭਗਦੜ ਟੋਕਨ ਲੈਣ ਕਾਰਨ ਹੋਈ।
ਟੀ.ਟੀ.ਡੀ. ਨੇ 10, 11 ਅਤੇ 12 ਜਨਵਰੀ ਨੂੰ ਵੈਕੁੰਠ ਇਕਾਦਸ਼ੀ ਦੇ ਤਿਉਹਾਰ ਦੇ ਮੌਕੇ ‘ਤੇ ਕੁੱਲ 1 ਲੱਖ 20 ਹਜ਼ਾਰ ਟੋਕਨ ਦੇਣ ਦਾ ਐਲਾਨ ਕੀਤਾ। ਇਹ ਟੋਕਨ 9 ਜਨਵਰੀ ਨੂੰ ਅੱਜ ਸਵੇਰੇ 5 ਵਜੇ ਤੋਂ ਦਿੱਤੇ ਜਾਣੇ ਸਨ। ਪਰ 8 ਜਨਵਰੀ ਬੀਤੀ ਸਵੇਰ ਤੋਂ ਹੀ ਟੋਕਨ ਲੈਣ ਲਈ ਸ਼ਰਧਾਲੂਆਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਕ ਕਾਊਂਟਰ ‘ਤੇ ਜ਼ਿਆਦਾ ਭੀੜ ਹੋਣ ਕਾਰਨ ਇਹ ਹਾਦਸਾ ਵਾਪਰਿਆ।










