ਦਿੱਲੀ ਦੇ 40 ਸਕੂਲਾਂ ਨੂੰ ਅੱਜ ਸਵੇਰੇ ਈ-ਮੇਲ ਰਾਹੀਂ ਬੰਬ ਦੀ ਮਿਲੀ ਧਮਕੀ

0
93

ਨਵੀਂ ਦਿੱਲੀ: ਦਿੱਲੀ ਦੇ 40 ਸਕੂਲਾਂ ਨੂੰ ਅੱਜ ਸਵੇਰੇ ਈ-ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਆਰ.ਕੇ ਪੁਰਮ ਦੇ ਦਿੱਲੀ ਪਬਲਿਕ ਸਕੂਲ (Delhi Public School) ਅਤੇ ਪੱਛਮੀ ਵਿਹਾਰ ਦੇ ਜੀ.ਡੀ ਗੋਇਨਕਾ ਸਕੂਲ ਨੂੰ ਪਹਿਲਾਂ ਧਮਕੀਆਂ ਮਿਲੀਆਂ ਜਿਸ ਤੋਂ ਬਾਅਦ ਸਕੂਲਾਂ ਨੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ। ਇਨ੍ਹਾਂ ਦੋ ਸਕੂਲਾਂ ਤੋਂ ਬਾਅਦ ਮਦਰ ਮੈਰੀ ਸਕੂਲ, ਬ੍ਰਿਟਿਸ਼ ਸਕੂਲ, ਸਲਵਾਨ ਸਕੂਲ, ਮਾਡਰਨ ਸਕੂਲ, ਕੈਂਬਰਿਜ ਸਕੂਲ, ਮਯੂਰ ਵਿਹਾਰ ਦੇ ਡੀ.ਏ.ਵੀ. ਸਕੂਲ ਸਮੇਤ 40 ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਮਿਲੇ ਹਨ।

ਸਕੂਲ ਪ੍ਰਸ਼ਾਸਨ ਨੇ ਬੱਚਿਆਂ ਨੂੰ ਘਰ ਵਾਪਸ ਭੇਜ ਦਿੱਤਾ। ਦਿੱਲੀ ਪੁਲਿਸ ਮੁਤਾਬਕ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸਵੇਰੇ 7 ਵਜੇ ਇਸ ਖਤਰੇ ਦੀ ਸੂਚਨਾ ਦਿੱਤੀ ਗਈ। ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਧਮਕੀ ਭਰੀ ਈ-ਮੇਲ ਮਿਲੀ ਸੀ। ਪੁਲਿਸ ਅਤੇ ਬੰਬ ਨਿਰੋਧਕ ਦਸਤੇ ਨੇ ਦੋਵਾਂ ਸਕੂਲਾਂ ਦੇ ਅਹਾਤੇ ਦੀ ਜਾਂਚ ਕੀਤੀ ਅਤੇ ਅਜੇ ਤੱਕ ਮੌਕੇ ਤੋਂ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਹੈ।

ਮਦਰ ਮੈਰੀ ਸਕੂਲ ਦੇ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ‘ਚ ਲਿਖਿਆ ਗਿਆ ਹੈ, ‘ਪਿਆਰੇ ਮਾਤਾ-ਪਿਤਾ, ਅੱਜ ਸਵੇਰੇ ਸਕੂਲ ‘ਚ ਬੰਬ ਹੋਣ ਦੀ ਧਮਕੀ ਬਾਰੇ ਈ-ਮੇਲ ਮਿਲੀ ਹੈ। ਇਸ ਲਈ ਇਹਤਿਆਤ ਵਜੋਂ ਵਿਦਿਆਰਥੀਆਂ ਨੂੰ ਤੁਰੰਤ ਪਾਸੇ ਕੀਤਾ ਜਾ ਰਿਹਾ ਹੈ। ਤੁਹਾਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਅਪਣੇ ਬੱਚਿਆਂ ਨੂੰ ਆਪਣੇ-ਆਪਣੇ ਬਸ ਸਟਾਪ ਤੋਂ ਲੈ ਜਾਓ । ਬੱਸ ਰੂਟ ਇੰਚਾਰਜ ਤੁਹਾਨੂੰ ਸਮੇਂ-ਸਮੇਂ ‘ਤੇ ਬੱਸਾਂ ਦੀ ਆਵਾਜਾਈ ਬਾਰੇ ਜਾਣਕਾਰੀ ਦਿੰਦੇ ਰਹਿਣਗੇ।

ਇਹ ਧਮਕੀ ਭਰੇ ਮੇਲ ਕਰੀਬ 40 ਸਕੂਲਾਂ ਨੂੰ ਭੇਜੇ ਗਏ ਹਨ। ਫਿਲਹਾਲ ਕਈ ਟੀਮਾਂ ਸਕੂਲ ਦੇ ਅੰਦਰ ਜਾਂਚ ‘ਚ ਜੁਟੀਆਂ ਹੋਈਆਂ ਹਨ, ਹੁਣ ਤੱਕ ਜਾਂਚ ‘ਚ ਕੁਝ ਵੀ ਸ਼ੱਕੀ ਨਹੀਂ ਮਿਲਿਆ, ਪੁਲਿਸ ਤਲਾਸ਼ ‘ਚ ਜੁੱਟੀ ਹੋਈ ਹੈ।

30 ਹਜ਼ਾਰ ਮੰਗੇ ਡਾਲਰ
ਦੱਸ ਦੇਈਏ ਕਿ ਈ-ਮੇਲ ਭੇਜਣ ਵਾਲੇ ਵਿਅਕਤੀ ਨੇ ਸਕੂਲਾਂ ਤੋਂ 30 ਹਜ਼ਾਰ ਡਾਲਰ ਮੰਗੇ ਹਨ ਨਹੀਂ ਤਾਂ ਉਸ ਨੇ ਬੰਬ ਧਮਾਕਾ ਕਰਨ ਦੀ ਧਮਕੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਈ-ਮੇਲ ਵਿੱਚ ਲਿਖਿਆ ਗਿਆ ਹੈ ਕਿ ਧਮਕੀ ਦੇ ਪਿੱਛੇ KNR ਗਰੁੱਪ ਦਾ ਹੱਥ ਹੈ।

LEAVE A REPLY

Please enter your comment!
Please enter your name here