Home ਪੰਜਾਬ ਪੰਜਾਬ ‘ਚ 3 ਡਿਗਰੀ ਡਿੱਗ ਜਾਵੇਗਾ , ਪੜ੍ਹੋ ਤਾਜ਼ਾ ਅਪਡੇਟ

ਪੰਜਾਬ ‘ਚ 3 ਡਿਗਰੀ ਡਿੱਗ ਜਾਵੇਗਾ , ਪੜ੍ਹੋ ਤਾਜ਼ਾ ਅਪਡੇਟ

0

ਚੰਡੀਗੜ੍ਹ : 4 ਫਰਵਰੀ ਤੋਂ ਸਰਗਰਮ ਹੋਈ ਪੱਛਮੀ ਗੜਬੜੀ (The Western Disturbance) ਅੱਜ ਸ਼ਾਂਤ ਹੋ ਗਈ ਹੈ । ਅਲਰਟ ਤੋਂ ਬਾਅਦ ਵੀ ਪੰਜਾਬ ‘ਚ ਮੀਂਹ ਨਹੀਂ ਪਿਆ। ਜਨਵਰੀ ਦੀ ਤਰ੍ਹਾਂ ਹੁਣ ਫਰਵਰੀ ਦਾ ਮਹੀਨਾ ਵੀ ਸੁੱਕ ਲੰਘ ਰਿਹਾ ਹੈ । ਪਰ ਇਸ ਪੱਛਮੀ ਗੜਬੜੀ ਦਾ ਅਸਰ ਹਿਮਾਚਲ ਪ੍ਰਦੇਸ਼ ਵਿੱਚ ਵੇਖਿਆ ਗਿਆ ਅਤੇ ਕੁਝ ਇਲਾਕਿਆਂ ਵਿੱਚ ਬਰਫਬਾਰੀ ਹੋਈ। ਜਿਸ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਪੰਜਾਬ ਵਿੱਚ ਤਾਪਮਾਨ ਵਿੱਚ ਥੋੜ੍ਹੀ ਗਿਰਾਵਟ ਆਈ ਹੈ।

ਅੱਜ ਪੰਜਾਬ ਵਿੱਚ ਮੀਂਹ ਅਤੇ ਧੁੰਦ ਸਬੰਧੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦੋ ਦਿਨਾਂ ਵਿੱਚ ਪੰਜਾਬ ਵਿੱਚ ਤਾਪਮਾਨ 2 ਤੋਂ 3 ਡਿਗਰੀ ਤੱਕ ਡਿੱਗ ਜਾਵੇਗਾ। 8 ਫਰਵਰੀ ਨੂੰ ਪੱਛਮੀ ਗੜਬੜ ਸਰਗਰਮ ਹੋ ਰਹੀ ਹੈ। ਅੰਦਾਜਾ ਇਹ ਵੀ ਹੈ ਕਿ ਪੰਜਾਬ ਦਾ ਤਾਪਮਾਨ 3 ਡਿਗਰੀ ਡਿੱਗ ਸਕਦਾ ਹੈ।ਚ

NO COMMENTS

LEAVE A REPLY

Please enter your comment!
Please enter your name here

Exit mobile version