Home Punjab ਕੈਨੇਡਾ ‘ਚ ਤਰਨਤਾਰਨ ਦੇ 28 ਸਾਲਾ ਨੌਜਵਾਨ ਦੀ ਮੌਤ

ਕੈਨੇਡਾ ‘ਚ ਤਰਨਤਾਰਨ ਦੇ 28 ਸਾਲਾ ਨੌਜਵਾਨ ਦੀ ਮੌਤ

0

ਕੈਨੇਡਾ : ਕੈਨੇਡਾ ਤੋਂ ਭਾਰਤੀ ਭਾਈਚਾਰੇ ਲਈ ਦੋ ਬੇਹੱਦ ਦੁਖਦਾਈ ਖ਼ਬਰਾਂ ਸਾਹਮਣੇ ਆਈਆਂ ਹਨ। ਪਹਿਲੀ ਘਟਨਾ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਨਾਲ ਸਬੰਧਤ 28 ਸਾਲਾ ਪੰਜਾਬੀ ਨੌਜਵਾਨ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ। ਰਿਪੋਰਟਾਂ ਮੁਤਾਬਕ ਉਸ ਦੀ ਦੇਹ ਰੇਲਵੇ ਟਰੈਕ ਤੋਂ ਮਿਲੀ ਹੈ। ਦੂਜੇ ਪਾਸੇ, ਟੋਰਾਂਟੋ ਵਿੱਚ ਹਰਿਆਣਾ ਨਾਲ ਸਬੰਧਤ ਪ੍ਰਦੀਪ ਕੁਮਾਰ ਦੀ ਵੀ ਅਚਨਚੇਤ ਮੌਤ ਹੋਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ 28 ਸਾਲਾ ਸਿਮਰਨਜੀਤ ਸਿੰਘ ਕਰੀਬ ਪੰਜ ਸਾਲ ਪਹਿਲਾਂ ਕੈਨੇਡਾ ਗਿਆ ਸੀ। ਉਹ ਬਰੈਂਪਟਨ ਵਿੱਚ ਰਹਿ ਰਿਹਾ ਸੀ ਅਤੇ ਟਰੱਕ ਡਰਾਈਵਿੰਗ ਦੇ ਕਿੱਤੇ ਨਾਲ ਜੁੜਿਆ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਉਹ ਘਰੋਂ ਨਿਕਲਿਆ ਸੀ, ਪਰ ਵਾਪਸ ਨਹੀਂ ਪਰਤਿਆ। ਦੋਸਤਾਂ ਵੱਲੋਂ ਉਸ ਨਾਲ ਫੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਵਾਬ ਨਹੀਂ ਮਿਲਿਆ। ਇਸ ਤੋਂ ਬਾਅਦ ਉਸ ਦੀ ਦੇਹ ਰੇਲਵੇ ਟਰੈਕ ਤੋਂ ਮਿਲਣ ਦੀ ਰਿਪੋਰਟ ਸਾਹਮਣੇ ਆਈ।

ਇਸ ਦੁਖਦਾਈ ਘਟਨਾ ਤੋਂ ਬਾਅਦ ਕਿਚਨਰ ਦੇ ਨਵਪ੍ਰੀਤ ਸਿੰਘ ਵੱਲੋਂ GoFundMe ਪੇਜ ਬਣਾਇਆ ਗਿਆ ਹੈ। ਇਸ ਰਾਹੀਂ ਸਿਮਰਨਜੀਤ ਸਿੰਘ ਦੀ ਦੇਹ ਭਾਰਤ ਭੇਜਣ ਲਈ ਆਰਥਿਕ ਮਦਦ ਇਕੱਠੀ ਕੀਤੀ ਜਾ ਰਹੀ ਹੈ।

ਫੰਡਰੇਜ਼ਿੰਗ ਪੇਜ ਮੁਤਾਬਕ ਸਿਮਰਨਜੀਤ ਇੱਕ ਮਿਹਨਤੀ ਅਤੇ ਨੇਕ ਦਿਲ ਇਨਸਾਨ ਸੀ, ਜਿਸ ਨੇ ਆਪਣਾ ਜੀਵਨ ਪਰਿਵਾਰ ਦੀ ਦੇਖਭਾਲ ਲਈ ਸਮਰਪਿਤ ਕੀਤਾ ਹੋਇਆ ਸੀ। ਰਿਪੋਰਟ ਮੁਤਾਬਕ ਇਸ ਮੁਹਿੰਮ ਰਾਹੀਂ 12 ਹਜ਼ਾਰ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਹੋ ਚੁੱਕੀ ਹੈ।

ਇਸੇ ਦੌਰਾਨ ਕੈਨੇਡਾ ਦੇ ਟੋਰਾਂਟੋ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਹਰਿਆਣਾ ਨਾਲ ਸਬੰਧਤ ਪ੍ਰਦੀਪ ਕੁਮਾਰ ਦੀ ਅਚਨਚੇਤ ਮੌਤ ਹੋ ਗਈ।

ਸਕਾਰਬੋਰੋ ਦੇ ਅਨਿਲ ਗੋਦਾਰਾ ਵੱਲੋਂ ਬਣਾਏ ਗਏ GoFundMe ਪੇਜ ਅਨੁਸਾਰ ਪ੍ਰਦੀਪ ਕੁਮਾਰ ਫੂਡ ਡਿਲੀਵਰੀ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਪਿਛਲੇ ਚਾਰ ਸਾਲਾਂ ਤੋਂ ਭਾਰਤ ਨਹੀਂ ਆਇਆ ਸੀ।

ਪ੍ਰਦੀਪ ਦੇ ਮਾਪਿਆਂ ਦੀ ਇੱਛਾ ਹੈ ਕਿ ਉਹ ਆਖਰੀ ਵਾਰ ਆਪਣੇ ਪੁੱਤਰ ਦਾ ਚਿਹਰਾ ਦੇਖ ਸਕਣ। ਇਸੇ ਮਕਸਦ ਨਾਲ ਉਸ ਦੀ ਦੇਹ ਭਾਰਤ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version