HomeSportਏਸ਼ੀਅਨ ਪੈਰਾ ਖੇਡਾਂ: ਸ਼ੀਤਲ ਤੇ ਤੋਮਨ ਨੇ ਮਿਕਸਡ ਟੀਮ ਈਵੈਂਟ 'ਚ ਜਿੱਤਿਆ...

ਏਸ਼ੀਅਨ ਪੈਰਾ ਖੇਡਾਂ: ਸ਼ੀਤਲ ਤੇ ਤੋਮਨ ਨੇ ਮਿਕਸਡ ਟੀਮ ਈਵੈਂਟ ‘ਚ ਜਿੱਤਿਆ ਸੋਨ ਤਗਮਾ

ਸਪੋਰਟਸ ਡੈਸਕ: ਭਾਰਤ ਦੀ ਸ਼ੀਤਲ ਦੇਵੀ ਅਤੇ ਤੋਮਨ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ , ਵੀਰਵਾਰ ਨੂੰ ਇੱਥੇ ਏਸ਼ੀਆਈ ਪੈਰਾ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਦੀ ਕੰਪਾਊਂਡ ਮਿਕਸਡ ਟੀਮ ਸਪਰਧਾ ਵਿੱਚ ਸੋਨ ਤਮਗਾ ਜਿੱਤਿਆ। ਭਾਰਤੀ ਜੋੜੀ ਨੇ ਇੱਕਪਾਸੜ ਫਾਈਨਲ ਵਿੱਚ ਇੰਡੋਨੇਸ਼ੀਆ ਦੀ ਤੇਓਡੋਰਾ ਔਡੀ ਆਯੁਡੀਆ ਫੇਰੇਲੀ ਅਤੇ ਕੇਨ ਸਵਾਗੁਮਿਲੰਗ ਨੂੰ 151-148 ਨਾਲ ਹਰਾਇਆ।

ਕੁਆਲੀਫਾਇੰਗ ਰਾਊਂਡ ਵਿੱਚ ਵਿਸ਼ਵ ਰਿਕਾਰਡ ਬਣਾਉਣ ਵਾਲੀ ਚੋਟੀ ਦੀ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਫਾਈਨਲ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣੀ ਬੜ੍ਹਤ ਬਣਾਈ ਰੱਖੀ। ਭਾਰਤੀ ਟੀਮ ਨੇ ਪਹਿਲੇ ਸੈੱਟ ਵਿੱਚ 38-37 ਨਾਲ ਬੜ੍ਹਤ ਹਾਸਲ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਦੂਜੇ ਸੈੱਟ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 77-73 ਦੇ ਫ਼ਰਕ ਨਾਲ ਆਪਣੀ ਬੜ੍ਹਤ ਚਾਰ ਅੰਕਾਂ ਦੀ ਕਰ ਲਈ। ਇਸ ਦੌਰਾਨ ਉਨ੍ਹਾਂ ਨੇ ਸਿਰਫ਼ ਇੱਕ ਅੰਕ ਗੁਆਇਆ। ਇੰਡੋਨੇਸ਼ੀਆਈ ਟੀਮ ਨੇ ਤੀਜੇ ਸੈੱਟ ਵਿੱਚ ਇੱਕ ਅੰਕ ਨਾਲ ਜਿੱਤ ਹਾਸਲ ਕੀਤੀ, ਪਰ ਭਾਰਤੀ ਟੀਮ ਨੇ ਤਿੰਨ ਅੰਕਾਂ ਦੀ ਬੜ੍ਹਤ ਬਣਾਈ ਰੱਖੀ।

ਆਖਰੀ ਸੈੱਟ ਵਿੱਚ ਦੋਵਾਂ ਟੀਮਾਂ ਨੇ 38-38 ਅੰਕ ਬਣਾਏ, ਜੋ ਭਾਰਤ ਨੂੰ ਤਿੰਨ ਅੰਕਾਂ ਦੇ ਫ਼ਰਕ ਨਾਲ ਜਿੱਤ ਦਿਵਾਉਣ ਅਤੇ ਸੋਨ ਤਮਗਾ ਹਾਸਲ ਕਰਨ ਲਈ ਕਾਫ਼ੀ ਸਨ। ਸ਼ੀਤਲ ਅਤੇ ਤੋਮਨ ਨੇ ਕੁਆਲੀਫਾਇੰਗ ਰਾਊਂਡ ਵਿੱਚ 1402 ਅੰਕ ਹਾਸਲ ਕਰਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ।

ਸ਼ੀਤਲ ਦੇਵੀ ਜਨਮ ਤੋਂ ਹੀ ਬਿਨਾਂ ਬਾਹਾਂ ਦੇ ਹਨ। ਉਹ ਧਨੁਸ਼ ਨੂੰ ਸਹੀ ਸਥਿਤੀ ਵਿੱਚ ਰੱਖਣ ਲਈ ਆਪਣੀਆਂ ਲੱਤਾਂ ਦੀ ਵਰਤੋਂ ਕਰਦੀ ਹਨ ਅਤੇ ਧਨੁਸ਼ ਦੀ ਡੋਰੀ ਨੂੰ ਖਿੱਚਣ ਤੇ ਛੱਡਣ ਲਈ ਆਪਣੇ ਮੋਢੇ ਅਤੇ ਜਬਾੜੇ ਦੀ ਵਰਤੋਂ ਕਰਦੀ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments