ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ‘ਚ ਵਾਪਰਿਆ ਇੱਕ ਵੱਡਾ ਹਾਦਸਾ, ਖੂਹ ‘ਚ ਡਿੱਗੀ ਲੜਕੀ

0
56

ਮਾਨਸਾ : ਮਾਨਸਾ (Mansa) ਜ਼ਿਲ੍ਹੇ ਦੇ ਪਿੰਡ ਜੋਗਾ (Joga) ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ 21 ਸਾਲਾ ਲੜਕੀ ਇੱਕ ਪੁਰਾਣੇ ਖੂਹ ਵਿੱਚ ਡਿੱਗ ਗਈ ਹੈ। ਖੂਹ ਵਿੱਚ ਡਿੱਗਣ ਵਾਲੀ ਲੜਕੀ ਦੀ ਪਛਾਣ ਸਾਜ਼ੀਆ ਵਜੋਂ ਹੋਈ ਹੈ, ਜੋ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਸਾਜ਼ੀਆ ਕੁਝ ਦਿਨ ਪਹਿਲਾਂ ਜੋਗਾ ਪਿੰਡ ਵਿੱਚ ਆਪਣੀ ਮਾਸੀ ਦੇ ਘਰ ਰਹਿਣ ਆਈ ਸੀ। ਫਿਲਹਾਲ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਲੜਕੀ ਨੂੰ ਖੂਹ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

LEAVE A REPLY

Please enter your comment!
Please enter your name here