Health News : ਪੁਰਾਣੇ ਸਮੇਂ ਵਿੱਚ ਦਾਦੀ-ਨਾਨੀ ਦੀ ਰਸੋਈ ਤੋਂ ਜਿਹੜੀ ਖੁਸ਼ਬੂ ਆਉਦੀ ਸੀ,ਉਨ੍ਹਾਂ ਵਿੱਚੋਂ ਇੱਕ ਚੀਜ਼ ਕੋਮਨ ਹੁੰਦੀ ਸੀ ਸਰ੍ਹੋਂ ਦਾ ਤੇਲ। ਇਹ ਸਿਰਫ਼ ਸੁਆਦੀ ਹੀ ਨਹੀਂ ਸੀ, ਇਹ ਸਿਹਤ ਦਾ ਖਜ਼ਾਨਾ ਵੀ ਸੀ। ਪਰ ਸਮਾਂ ਬਦਲਿਆ, ਰਿਫਾਇੰਡ ਤੇਲ ਨੇ ਰਸੋਈ ਵਿੱਚ ਆਪਣੀ ਜਗ੍ਹਾ ਬਣਾ ਲਈ ਅਤੇ ਅਸੀਂ ਸਰ੍ਹੋਂ ਦੇ ਤੇਲ ਨੂੰ ਇੱਕ ਪਾਸੇ ਕਰ ਦਿੱਤਾ ਹੈ।
- ਜੋੜਾਂ ਦਾ ਦਰਦ ਅਤੇ ਸੋਜ ਹੋਵੇਗੀ ਘੱਟ: ਸਰ੍ਹੋਂ ਦੇ ਤੇਲ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਅਤੇ ਐਂਟੀ-ਇੰਫਲੈਮਟਰੀ ਗੁਣ ਜੋੜਾਂ ਦੇ ਦਰਦ ਵਿੱਚ ਰਾਹਤ ਪ੍ਰਦਾਨ ਕਰਦੇ ਹਨ। ਜੋ ਲੋਕ ਰੋਜ਼ਾਨਾ ਇਸ ਨੂੰ ਆਪਣੇ ਖਾਣੇ ਵਿੱਚ ਵਰਤਦੇ ਹਨ, ਉਹਨਾਂ ਨੂੰ ਗਠੀਆਂ ਜਿਹੀਆਂ ਬਿਮਾਰੀਆਂ ਤੋਂ ਬਚਾਵ ਮਿਲ ਸਕਦਾ ਹੈ।
- ਕੋਲੇਸਟਰੋਲ ਲੈਵਲ ਰਹੇਗਾ ਕੰਟਰੋਲ: ਸਰਸੋਂ ਦਾ ਤੇਲ ਹਾਰਟ-ਫ੍ਰੈਂਡਲੀ ਫੈਟਸ ਨਾਲ ਭਰਪੂਰ ਹੁੰਦਾ ਹੈ। ਇਹ ਖਰਾਬ ਕੋਲੇਸਟਰੋਲ ਨੂੰ ਘਟਾਉਂਦਾ ਹੈ ਅਤੇ ਚੰਗੇ ਕੋਲੇਸਟਰੋਲ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਦਾ ਹੈ।
- ਪਾਚਨ ਤੰਤਰ ਰਹੇਗਾ ਤੰਦਰੁਸਤ: ਸਰ੍ਹੋਂ ਦਾ ਤੇਲ ਖਾਣ ਨਾਲ ਪਾਚਨ ਪ੍ਰਕਿਰਿਆ ਤੇਜ਼ ਹੁੰਦੀ ਹੈ। ਇਸ ਵਿੱਚ ਮੌਜੂਦ ਗੁਣ ਅੰਤੜੀਆਂ ਨੂੰ ਸਰਗਰਮ ਕਰਦੇ ਹਨ ਅਤੇ ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਹੁੰਦੀਆਂ ਹਨ। ਹਰ ਰੋਜ਼ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਤੁਹਾਡੇ ਪੇਟ ਦਾ ਦੋਸਤ ਬਣ ਸਕਦਾ ਹੈ।
- ਸਕੀਨ ਅਤੇ ਵਾਲ ਵਿੱਚ ਆਵੇਗੀ ਜਾਨ : ਰੋਜ਼ਾਨਾ ਭੋਜਨ ਵਿੱਚ ਸਰ੍ਹੋਂ ਦਾ ਤੇਲ ਲੈਣ ਨਾਲ ਸਕੀਨ ਵਿੱਚ ਚਮਕ ਅਤੇ ਵਾਲਾਂ ਨੂੰ ਤਾਕਤ ਮਿਲਦੀ ਹੈ। ਇਸ ਦੇ ਐਂਟੀਆਕਸੀਡੈਂਟ ਅਤੇ ਵਿਟਾਮਿਨ ਸਕੀਨ ਨੂੰ ਅੰਦਰੋਂ ਸਿਹਤਮੰਦ ਬਣਾਉਂਦੀ ਹੈ।
- ਇਮਿਊਨਿਟੀ ਮਜ਼ਬੂਤ ਹੋਵੇਗੀ: ਸਰ੍ਹੋਂ ਦੇ ਤੇਲ ਵਿੱਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਵਾਇਰਲ ਤੱਤ ਹੁੰਦੇ ਹਨ, ਜੋ ਰੋਜ਼ਾਨਾ ਇਸਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵਧਾਉਂਦੇ ਹਨ। ਬਦਲਦੇ ਮੌਸਮ ਵਿੱਚ ਬਿਮਾਰ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ।
- ਭਾਰ ਕੰਟਰੋਲ ਵਿੱਚ ਰਹਿੰਦਾ ਹੈ: ਸਰ੍ਹੋਂ ਦਾ ਤੇਲ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜੋ ਚਰਬੀ ਨੂੰ ਤੇਜ਼ੀ ਨਾਲ ਸਾੜਦਾ ਹੈ। ਰੋਜ਼ਾਨਾ ਸੀਮਤ ਮਾਤਰਾ ਵਿੱਚ ਇਸਦਾ ਸੇਵਨ ਭਾਰ ਨੂੰ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।