ਚੰਡੀਗੜ੍ਹ: ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਚੰਡੀਗੜ੍ਹ ਦਾ ਦੌਰਾ ਕਰਨਗੇ। ਉਨ੍ਹਾਂ ਦੇ ਦੌਰੇ ਵਿੱਚ ਜੀ. ਐੱਮ. ਸੀ. ਐੱਚ-32, ਪੰਜਾਬ ਰਾਜ ਭਵਨ ਅਤੇ PGI ਦੇ ਦੌਰੇ ਸ਼ਾਮਲ ਹਨ। ਉਨ੍ਹਾਂ ਦੇ ਆਉਣ ਲਈ ਪੁਲਿਸ ਰਿਹਰਸਲ ਬੀਤੇ ਦਿਨ ਨੂੰ ਕੀਤੀ ਗਈ ਸੀ। ਉਪ ਰਾਸ਼ਟਰਪਤੀ ਦੇ ਆਉਣ ‘ਤੇ ਆਵਾਜਾਈ ਨੂੰ ਮੋੜ ਦਿੱਤਾ ਜਾਵੇਗਾ।
5 ਜੂਨ ਨੂੰ ਦੱਖਣੀ ਮਾਰਗ ’ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਨਿਊ ਲੇਬਰ ਚੌਂਕ (ਸੈਕਟਰ-20/21-33/34), ਸਰੋਵਰ ਪੱਥ ’ਤੇ ਨਿਊ ਲੇਬਰ ਚੌਂਕ ( ਸੈਕਟਰ-20/21-33/34) ਤੋਂ ਹੀਰਾ ਸਿੰਘ ਚੌਂਕ (ਸੈਕਟਰ-5/6-7/8) ਵੱਲ ਪੰਜਾਬ ਰਾਜਭਵਨ ਤੱਕ ਸ਼ਾਮ 5 ਵਜੇ ਤੋਂ ਸ਼ਾਮ 6 ਵਜੇ ਤੱਕ ਆਵਾਜਾਈ ਬੰਦ ਰਹੇਗੀ।
6 ਜੂਨ ਨੂੰ, ਪੰਜਾਬ ਰਾਜ ਭਵਨ ਤੋਂ ਹੀਰਾ ਸਿੰਘ ਚੌਕ (ਸੈਕਟਰ-5/6-7/8) ਤੋਂ ਨਿਊ ਲੇਬਰ ਚੌਕ (ਸੈਕਟਰ-20/21-33/34) ਤੱਕ ਅਤੇ ਫਿਰ ਨਿਊ ਲੇਬਰ ਚੌਕ ਤੋਂ ਏਅਰਪੋਰਟ ਲਾਈਟ ਪੁਆਇੰਟ ਤੱਕ ਦੱਖਣੀ ਮਾਰਗ ‘ਤੇ ਸਵੇਰੇ 10 ਵਜੇ ਤੋਂ 11 ਵਜੇ ਤੱਕ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਇਸ ਸਮੇਂ ਦੌਰਾਨ, ਚੰਡੀਗੜ੍ਹ ਟ੍ਰੈਫਿਕ ਪੁਲਿਸ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਰੀਅਲ-ਟਾਈਮ ਅਪਡੇਟਸ ਦਿੰਦੀ ਰਹੇਗੀ ਅਤੇ ਨਾਗਰਿਕਾਂ ਨੂੰ ਵਿਕਲਪਕ ਰੂਟਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾਵੇਗੀ।