Home ਪੰਜਾਬ ਲੁਧਿਆਣੇ ਦੇ ਮੋਗਾ ਜਿਲ਼੍ਹੇਂ ‘ਚ ਕੱਲ੍ਹ ਰਹੇ ਬਿਜਲੀ ਬੰਦ

ਲੁਧਿਆਣੇ ਦੇ ਮੋਗਾ ਜਿਲ਼੍ਹੇਂ ‘ਚ ਕੱਲ੍ਹ ਰਹੇ ਬਿਜਲੀ ਬੰਦ

0

ਮੋਗਾ: ਲੁਧਿਆਣੇ ਦੇ ਮੋਗਾ ਜਿਲ਼੍ਹੇ ਤੋਂ ਬਿਜਲੀ ਖਪਤਕਾਰਾ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। 132 ਕੇਵੀ ਧੱਲੇਕੇ ਪਾਵਰ ਹਾਊਸ ਵਿਖੇ ਜ਼ਰੂਰੀ ਮੁਰੰਮਤ ਕਾਰਨ ਕੱਲ੍ਹ ਯਾਨੀ 4 ਜੂਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਇਸ ਪਾਵਰ ਹਾਊਸ ਤੋਂ ਚੱਲਣ ਵਾਲੇ 11 ਕੇਵੀ ਫੈਕਟਰੀ ਏਰੀਆ ਫੀਡਰ, 11 ਕੇਵੀ ਫੈਕਟਰੀ ਰੱਤੀਆਂ ਬ੍ਰਾਂਚ ਫੀਡਰ, 11 ਕੇਵੀ ਲੰਡੇਕੇ ਅਰਬਨ ਫੀਡਰ, 11 ਕੇਵੀ ਇੰਡਸਟਰੀਅਲ ਅਰਬਨ ਫੀਡਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇ ਗਈ।

ਇਹ ਜਾਣਕਾਰੀ ਏ.ਈ. ਜਤਿਨ ਸਿੰਘ ਉੱਤਰੀ ਮੋਗਾ ਅਤੇ ਜੇ.ਈ ਰਾਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਨੇ ਦਿੱਤੀ ਅਤੇ ਦੱਸਿਆ ਕਿ ਇਸ ਦੇ ਨਾਲ ਹੀ ਜੀਰਾ ਰੋਡ, ਰੱਤੀਆਂ ਰੋਡ, ਲੰਡੇਕੇ ਪਿੰਡ, ਬਾਰੜ ਸਟਰੀਟ, ਸਿੱਧੂ ਸਟਰੀਟ, ਦੁੱਨੇਕੇ ਆਦਿ ‘ਤੇ ਚੱਲਣ ਵਾਲੀਆਂ ਫੈਕਟਰੀਆਂ ਅਤੇ ਇਸ ਪਾਵਰ ਹਾਊਸ ਤੋਂ ਚੱਲਣ ਵਾਲੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version