Home Life Style ਏਸੀ ‘ਚੋਂ ਨਿਕਲਣ ਵਾਲੇ ਪਾਣੀ ਨੂੰ ਸਮਝੋ ਨਾ ਬੇਕਾਰ , ਆਓ ਜਾਣਦੇ...

ਏਸੀ ‘ਚੋਂ ਨਿਕਲਣ ਵਾਲੇ ਪਾਣੀ ਨੂੰ ਸਮਝੋ ਨਾ ਬੇਕਾਰ , ਆਓ ਜਾਣਦੇ ਹਾਂ ਇਸ ਦੀ ਸਹੀ ਵਰਤੋਂ

0

Life Style : ਲੋਕ ਅਕਸਰ ਏਸੀ ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ, ਤਾਂ ਥੋੜ੍ਹਾ ਇੰਤਜ਼ਾਰ ਕਰੋ। ਜਿਹੜਾ ਪਾਣੀ ਤੁਸੀਂ ਸੁੱਟਦੇ ਹੋ ਉਹ ਬਹੁਤ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਕਿ ਅਸੀਂ ਏ.ਸੀ ਦੇ ਪਾਣੀ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ।

ਗਰਮੀਆਂ ਦੇ ਮੌਸਮ ਵਿੱਚ ਏਅਰ ਕੰਡੀਸ਼ਨਰ (ਏ.ਸੀ) ਦੀ ਵਰਤੋਂ ਵਧ ਜਾਂਦੀ ਹੈ। ਏਸੀ ਵਿੱਚੋਂ ਨਿਕਲਣ ਵਾਲਾ ਪਾਣੀ ਅਕਸਰ ਬੇਕਾਰ ਚਲਾ ਜਾਂਦਾ ਹੈ, ਪਰ ਇਸਨੂੰ ਕਈ ਕੰਮਾਂ ਵਿੱਚ ਵਰਤਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਏਸੀ ਦੇ ਪਾਣੀ ਸਹੀ ਵਰਤੋਂ ਕਿੱਥੇ- ਕਿੱਥੇ ਕੀਤਾ ਜਾ ਸਕਦਾ ਹੈ :

  1. ਬਾਗਬਾਨੀ: ਏਸੀ ਦਾ ਪਾਣੀ ਪੌਦਿਆਂ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਵਿੱਚ ਕੋਈ ਰਸਾਇਣ ਨਹੀਂ ਹੁੰਦਾ, ਜਿਸ ਨਾਲ ਪੌਦਿਆਂ ਨੂੰ ਨੁਕਸਾਨ ਨਹੀਂ ਪਹੁੰਦਾ। ਤੁਸੀਂ ਇਸਨੂੰ ਆਪਣੇ ਬਾਗ ਵਿੱਚ ਪਾਣੀ ਦੇਣ ਲਈ ਵਰਤ ਸਕਦੇ ਹੋ।
  2. ਬੈਟਰੀ: ਏਸੀ ਦਾ ਪਾਣੀ ਡਿਸਟਿਲਡ ਪਾਣੀ ਵਰਗਾ ਹੁੰਦਾ ਹੈ, ਜਿਸਨੂੰ ਤੁਸੀਂ ਕਾਰ ਜਾਂ ਇਨਵਰਟਰ ਦੀ ਬੈਟਰੀ ਵਿੱਚ ਪਾ ਸਕਦੇ ਹੋ। ਇਹ ਬੈਟਰੀ ਦੀ ਉਮਰ ਵਧਾਉਦੀ ਹੈ।
  3. ਸਫਾਈ: ਏਸੀ ਦੇ ਪਾਣੀ ਨੂੰ ਘਰ ਦੀ ਸਫਾਈ ਲਈ ਵੀ ਵਰਤਿਆ ਜਾ ਸਕਦਾ ਹੈ। ਇਸਦੀ ਵਰਤੋਂ ਫਰਸ਼ਾਂ, ਖਿੜਕੀਆਂ ਅਤੇ ਹੋਰ ਸਤਹਾਂ ਨੂੰ ਸਾਫ਼ ਕਰਨ ਲਈ ਕੀਤੀ ਜਾ ਸਕਦੀ ਹੈ।
  4. ਆਇਰਨ: ਏਸੀ ਕੱਪੜੇ ਪ੍ਰੈੱਸ ਕਰਨ ਲਈ ਏਸੀ ਦਾ ਪਾਣੀ ਵੀ ਵਰਤਿਆ ਜਾ ਸਕਦਾ ਹੈ। ਇਸ ਨਾਲ ਆਇਰਨ ਵਿੱਚ ਜਮ੍ਹਾ ਹੋਣ ਕੇਮਿਕਲਸ ਦੀ ਸਮੱਸਿਆ ਨਹੀਂ ਹੁੰਦੀ।
  5. ਕਾਰ ਧੋਣਾ: ਏਸੀ ਪਾਣੀ ਦੀ ਵਰਤੋਂ ਕਾਰ ਧੋਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਅਤੇ ਕਾਰ ਵੀ ਸਾਫ਼ ਹੁੰਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version