ਸ੍ਰੀਨਗਰ: ਜੰਮੂ-ਕਸ਼ਮੀਰ ਬਿਜਲੀ ਵਿਕਾਸ ਵਿਭਾਗ ਨੇ ਜੇ.ਪੀ.ਡੀ.ਸੀ.ਐਲ (ਜੰਮੂ) ਅਤੇ ਕੇ.ਪੀ.ਡੀ.ਸੀ.ਐਲ (ਸ਼੍ਰੀਨਗਰ) ਦੇ ਪ੍ਰਬੰਧ ਨਿਰਦੇਸ਼ਕਾਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਵਿਭਾਗ ਨੇ ਪ੍ਰਬੰਧ ਨਿਰਦੇਸ਼ਕਾਂ ਨੂੰ ਅੰਤਯੋਦਯ ਅੰਨ ਯੋਜਨਾ (AAY) ਦੇ ਲਾਭਪਾਤਰੀਆਂ ਦੇ ਵੇਰਵੇ 3 ਦਿਨਾਂ ਦੇ ਅੰਦਰ ਜਮ੍ਹਾ ਕਰਨ ਲਈ ਕਿਹਾ ਹੈ।
ਇਹ ਨਿਰਦੇਸ਼ ਕੇਂਦਰ ਸ਼ਾਸਤ ਪ੍ਰਦੇਸ਼ ਦੇ AAY ਉਪਭੋਗਤਾਵਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਉਪਲਬਧ ਕਰਵਾਉਣ ਦੇ ਪ੍ਰਸਤਾਵ ਦਾ ਹਿੱਸਾ ਹੈ। ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਪਹਿਲਾਂ ਤੋਂ ਨਿਰਧਾਰਤ ਫਾਰਮੈਟ ਵਿੱਚ ਡਾਟਾ ਸਾਂਝਾ ਕਰਨ। ਇਸ ਪਹਿਲ ਦਾ ਉਦੇਸ਼ ਕੇਂਦਰ ਪ੍ਰਾਇਓਜਿਤ AAY ਯੋਜਨਾ ਹੇਠ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਜੰਮੂ-ਕਸ਼ਮੀਰ ਦੇ ਰਾਸ਼ਨ ਕਾਰਡ ਧਾਰਕਾਂ ਨੂੰ ਜਲਦੀ ਤੋਂ ਜਲਦੀ ਆਪਣੇ ਰਾਸ਼ਨ ਕਾਰਡ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਲੋਕਾਂ ਨੂੰ ਆਪਣੇ ਰਾਸ਼ਨ ਕਾਰਡ ਲੈ ਕੇ ਇੱਧਰ-ਉੱਧਰ ਨਹੀਂ ਭਟਕਣਾ ਚਾਹੀਦਾ, ਉਨ੍ਹਾਂ ਨੂੰ ਆਪਣੇ ਪਿੰਡ ਵਿੱਚ ਕਿਸੇ ਕੋਲ ਜਾਣਾ ਚਾਹੀਦਾ ਹੈ ਜਿਹੜੇ ਪਿੰਡ ਵਿੱਚ ਹੀ ਕੰਪਿਊਟਰ ‘ਤੇ ਔਨਲਾਈਨ ਕੰਮ ਕਰਦੇ ਹੋਣ,ਉਨ੍ਹਾਂ ਦੇ ਕੋਲ ਜਾਓ , ਉਹ ਤੁਹਾਨੂੰ ਈ-ਬਿੱਲ ਦੇਵੇਗਾ, ਜਿਸ ‘ਤੇ ਲੋਕਾਂ ਦਾ ਫ਼ੋਨ ਨੰਬਰ ਅਤੇ ਆਧਾਰ ਨੰਬਰ ਹੋਵੇਗਾ। ਇਸ ਤੋਂ ਬਾਅਦ, ਇਸ ਈ-ਬਿੱਲ ਨੂੰ ਆਪਣੇ ਸੈਕਟਰ ਦੇ ਬਿਜਲੀ ਵਿਭਾਗ ਦੇ ਇੰਚਾਰਜ, ਸਬੰਧਤ ਲਾਈਨਮੈਨ ਨੂੰ ਸੌਂਪ ਦਿਓ।