ਸ਼੍ਰੀ ਕੀਰਤਪੁਰ ਸਾਹਿਬ : ਸ਼੍ਰੀ ਕੀਰਤਪੁਰ ਸਾਹਿਬ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਅਫ਼ਸਰ ਕੀਰਤਪੁਰ ਸਾਹਿਬ ਦੁਆਰਾ ਜਾਰੀ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 11 ਕੇਵੀ ਫੀਡਰ ਕੀਰਤਪੁਰ ਸਾਹਿਬ ਦੀ ਜ਼ਰੂਰੀ ਮੁਰੰਮਤ ਕਾਰਨ, 24 ਮਈ ਯਾਨੀ ਅੱਜ ਕੀਰਤਪੁਰ ਸਾਹਿਬ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਜਿਸ ਕਾਰਨ ਕੀਰਤਪੁਰ ਸਾਹਿਬ, ਭਟੋਲੀ, ਜੀਓਵਾਲ, ਕਲਿਆਣਪੁਰ ਅਤੇ ਦਧੀ ਦੀ ਬਿਜਲੀ ਸਪਲਾਈ ਸਵੇਰੇ 09:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਬੰਦ ਰਹੇਗੀ। ਬਿਜਲੀ ਕੱਟ ਦਾ ਸਮਾਂ ਬਦਲਿਆ ਜਾ ਸਕਦਾ ਹੈ, ਸਬੰਧਤ ਖਪਤਕਾਰਾਂ ਨੂੰ ਵਿਕਲਪਿਕ ਪ੍ਰਬੰਧ ਕਰਨੇ ਚਾਹੀਦੇ ਹਨ।
ਇਸ ਤੋਂ ਇਲਾਵਾ 66 ਕੇਵੀ ਤਿਕੋਨੀ ਗਰਿੱਡ ਮਾਨਸਾ ਤੋਂ ਚੱਲ ਰਹੇ 11 ਕੇਵੀ ਬਾਬਾ ਭਾਈ ਗੁਰਦਾਸ ਫੀਡਰ ਦੀ ਬਿਜਲੀ ਸਪਲਾਈ ਸ਼ਨੀਵਾਰ, ਯਾਨੀ ਅੱਜ ਸਵੇਰੇ 08 ਵਜੇ ਤੋਂ ਦੁਪਹਿਰ 02 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਗਰਿੱਡ ਕਲੋਨੀ, ਬਾਬਾ ਭਾਈ ਗੁਰਦਾਸ ਡੇਰਾ, ਮੂਸਾ ਚੁੰਗੀ, ਬਾਗ ਵਾਲਾ ਗੁਰਦੁਆਰਾ, ਪ੍ਰਕਾਸ਼ ਕਾਟਨ ਫੈਕਟਰੀ, ਕੱਬਰ ਵਾਲਾ ਰਸਤਾ, ਗੰਗਾ ਆਇਲ ਮਿੱਲ, ਲਾਲਚੰਦ ਐਮਸੀ ਵਾਲੀ ਗਲੀ, ਬੱਗੀ ਬਲਾਟੀ ਸਟਰੀਟ ਆਦਿ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ। ਜਾਣਕਾਰੀ ਮੁਤਾਬਿਕ ਇੰਜੀਨੀਅਰ ਗੁਰਬਖਸ਼ ਸਿੰਘ ਐਸਡੀਓ ਅਰਬਨ ਮਾਨਸਾ ਅਤੇ ਇੰਜੀਨੀਅਰ ਪ੍ਰਦੀਪ ਸਿੰਗਲਾ ਜੇਈ ਨੇ ਦਿੱਤੀ।