ਕੋਲਕਾਤਾ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 2025 ਨੂੰ ਭਾਰਤ ਲਈ ‘ਗਗਨਯਾਨ ਸਾਲ’ ਵਜੋਂ ਘੋਸ਼ਿਤ ਕੀਤਾ ਹੈ। ਇਸਰੋ ਮੁਖੀ ਵੀ. ਨਾਰਾਇਣਨ ਨੇ ਕਿਹਾ ਕਿ ਹੁਣ ਤੱਕ 7200 ਪੁਲਾੜ ਮਿਸ਼ਨ ਪੂਰੇ ਹੋ ਚੁੱਕੇ ਹਨ ਅਤੇ ਭਾਰਤੀ ਪੁਲਾੜ ਏਜੰਸੀ ਵੱਲੋਂ 3 ਹਜ਼ਾਰ ਹੋਰ ਟੈਸਟ ਅਜੇ ਵੀ ਬਕਾਇਆ ਹਨ।
ਵੀ. ਨਾਰਾਇਣਨ ਨੇ ਸਪੇਡਐਕਸ ਮਿਸ਼ਨ ਦੇ ਪੂਰਾ ਹੋਣ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਮਿਸ਼ਨ ਨੂੰ ਪੂਰਾ ਕਰਨ ਲਈ ਦਸ ਕਿਲੋਗ੍ਰਾਮ ਈਂਧਣ ਦਾ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ 2025 ਵਿੱਚ ਕਈ ਮਿਸ਼ਨਾਂ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿੱਚ ਨਾਸਾ-ਇਸਰੋ ਸਿੰਥੈਟਿਕ ਅਪਰਚਰ ਰਾਡਾਰ ਸੈਟੇਲਾਈਟ ਵੀ ਸ਼ਾਮਲ ਹੈ, ਜਿਸ ਨੂੰ ਭਾਰਤ ਦੇ ਆਪਣੇ ਲਾਂਚ ਵਾਹਨ ਦੁਆਰਾ ਲਾਂਚ ਕੀਤਾ ਜਾਵੇਗਾ।
ਇਸਰੋ ਦੀ ਅਧਿਕਾਰਿਤ ਵੈੱਬਸਾਈਟ ਦੇ ਅਨੁਸਾਰ, ਸਪੈਡੈਕਸ ਮਿਸ਼ਨ ਪੁਲਾੜ ਵਿੱਚ ਡੌਕਿੰਗ ਦਾ ਪ੍ਰਦਰਸ਼ਨ ਕਰਨ ਲਈ PSLV ਦੁਆਰਾ ਲਾਂਚ ਕੀਤੇ ਗਏ ਦੋ ਛੋਟੇ ਸਪੇਸਸ਼ਿਪਾਂ ਦੀ ਵਰਤੋਂ ਕਰਦਾ ਹੈ। ਨਾਰਾਇਣਨ ਨੇ ਕਿਹਾ ਕਿ ਇਸਰੋ ਵੱਲੋਂ ਦਸੰਬਰ 2025 ਤੱਕ ‘ਵਯੋਮਮਿੱਤਰਾ’ ਨਾਮਕ ਰੋਬੋਟ ਵਾਲਾ ਪਹਿਲਾ ਮਨੁੱਖ ਰਹਿਤ ਮਿਸ਼ਨ ਲਾਂਚ ਕੀਤਾ ਜਾਵੇਗਾ, ਜਿਸ ਤੋਂ ਬਾਅਦ ਦੋ ਹੋਰ ਮਨੁੱਖ ਰਹਿਤ ਮਿਸ਼ਨ ਹੋਣਗੇ ।
ਇਸਰੋ ਦੇ ਮੁਖੀ ਵੀ. ਨਾਰਾਇਣਨ ਨੇ ਕਿਹਾ ਕਿ ਇਸਰੋ ਨੇ ਸਾਲ 2027 ਦੀ ਪਹਿਲੀ ਤਿਮਾਹੀ ਤੱਕ ਪਹਿਲੀ ਮਨੁੱਖੀ ਪੁਲਾੜ ਉਡਾਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਲਗਭਗ ਹਰ ਮਹੀਨੇ ਇੱਕ ਲਾਂਚਿੰਗ ਤਹਿ ਹੈ।