Home ਪੰਜਾਬ ਬਿਜਲੀ ਬੋਰਡ ਦੁਆਰਾ ਬਿਜਲੀ ਖਪਤਕਾਰਾਂ ਨੂੰ ਕੀਤੀ ਗਈ , ਨਵੀਂ ਅਪੀਲ

ਬਿਜਲੀ ਬੋਰਡ ਦੁਆਰਾ ਬਿਜਲੀ ਖਪਤਕਾਰਾਂ ਨੂੰ ਕੀਤੀ ਗਈ , ਨਵੀਂ ਅਪੀਲ

0

ਮਲੋਟ: ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਜਾ ਰਹੀ ਹੈ। ਦਰਅਸਲ, ਪੀ.ਐਸ.ਪੀ.ਸੀ.ਐਲ. ਬਿਜਲੀ ਬੋਰਡ ਮਲੋਟ ਦੁਆਰਾ  ਖਪਤਕਾਰਾਂ ਨੂੰ ਅਪੀਲ ਕਰਦੇ ਹੋਏ, ਉਨ੍ਹਾਂ ਕਿਹਾ ਹੈ ਕਿ ਬਿਜਲੀ ਦੇ ਉਪਕਰਣ ਜਿਵੇਂ ਕਿ ਮੋਟਰਾਂ, ਏ.ਸੀ. ਆਦਿ ਲੋਡ ਨਾਲੋਂ ਢਾਈ ਗੁਣਾ ਜ਼ਿਆਦਾ ਕਰੰਟ ਖਿੱਚਦੇ ਹਨ।

ਇਸ ਲਈ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਅਤੇ ਸਬ-ਸਟੇਸ਼ਨ ਤੋਂ ਸਪਲਾਈ ਦੁਬਾਰਾ ਬਹਾਲ ਕੀਤੀ ਜਾਂਦੀ ਹੈ, ਜੇਕਰ ਉਪਕਰਨਾਂ ਦੇ ਸਵਿੱਚ ਪਹਿਲਾਂ ਹੀ ਚਾਲੂ ਹਨ, ਤਾਂ ਟ੍ਰਾਂਸਫਾਰਮਰ ਤੇ ਓਵਰਲੋਡ ਹੋਣ ਦੇ ਨਾਲ ਫਿਊਜ਼ ਉੱਡ ਜਾਂਦੇ ਹਨ ਜਾ ਤਾਰਾ ਟੁੱਟ ਜਾਦਿਆਂ ਹਨ।

ਇਸ ਲਈ, ਇਹ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਬਿਜਲੀ ਬੰਦ ਹੋ ਜਾਂਦੀ ਹੈ, ਤਾਂ ਉਪਕਰਨਾਂ ਦੇ ਸਵਿੱਚ ਬੰਦ ਕਰ ਦਿੱਤੇ ਜਾਣ ਅਤੇ ਬਿਜਲੀ ਵਾਪਸ ਆਉਣ ਤੋਂ ਬਾਅਦ, ਕੁਝ ਮਿੰਟ ਉਡੀਕ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ। ਤੁਹਾਡੇ ਸਹਿਯੋਗ ਨਾਲ, ਬਿਜਲੀ ਸੰਬੰਧੀ ਸ਼ਿਕਾਇਤਾਂ ਘੱਟ ਜਾਣਗੀਆਂ ਅਤੇ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇਗੀ।

NO COMMENTS

LEAVE A REPLY

Please enter your comment!
Please enter your name here

Exit mobile version